ਐਡੀਲੇਡ 'ਚ ਵਾਪਰਿਆ ਹਾਦਸਾ, ਕਾਰ ਦੇ ਖੰਭੇ ਨਾਲ ਟਕਰਾਉਣ ਕਾਰਨ ਵਿਅਕਤੀ ਦੀ ਮੌਤ

You Are HereInternational
Friday, April 21, 2017-5:05 PM
ਐਡੀਲੇਡ— ਸ਼ੁੱਕਰਵਾਰ ਨੂੰ ਐਡੀਲੇਡ 'ਚ ਇੱਕ ਕਾਰ ਦੇ ਖੰਭੇ ਨਾਲ ਟਕਰਾਅ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕੁਈਨਜ਼ਟਾਊਨ ਕਸਬੇ ਦੇ ਪੋਰਟ ਰੋਡ ਅਤੇ ਪੋਰਟਲੈਂਡ ਰੋਡ ਦੇ ਚੌਰਾਹੇ 'ਤੇ ਸਵੇਰੇ 11.30 ਵਜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੰਕਟਕਾਲੀਨ ਅਮਲੇ ਦੇ ਮੈਂਬਰ ਤੁਰੰਤ ਹਾਦਸੇ ਵਾਲੀ ਥਾਂ ਪਹੁੰਚੇ। ਉਨ੍ਹਾਂ ਨੇ 64 ਸਾਲਾ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ 'ਚ ਦਾਖ਼ਲ ਕਰਾਇਆ, ਜਿੱਥੇ ਉਸ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ। ਫਿਲਹਾਲ ਪੁਲਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Popular News

.