ਮੈਲਬੋਰਨ— ਮੈਲਬੋਰਨ 'ਚ ਇਕ ਯਾਦਗਾਰ ਨੇੜੇ ਦੁਪਹਿਰ ਦੇ ਸਮੇਂ ਇਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਕਾਰਨ ਉੱਥੇ ਹੜਕੰਪ ਮਚ ਗਿਆ। ਦੁਪਹਿਰ ਤਕਰੀਬਨ 2.50 ਵਜੇ ਕਿੰਗਜ਼ ਡੋਮੇਨ ਨੇੜੇ ਸੈਂਟ ਕਿਲਡਾ ਰੋਡ 'ਤੇ ਪੁਲਸ ਨੂੰ ਫੋਨ ਕਰ ਕੇ ਬੁਲਾਇਆ ਗਿਆ।
ਮੌਕੇ 'ਤੇ ਜਾਂਚ ਕਰਨ ਲਈ ਐਮਰਜੈਂਸੀ ਸੇਵਾ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ, ਜਿਨ੍ਹਾਂ ਨੇ ਕਈ ਘੰਟੇ ਜਾਂਚ ਕੀਤੀ। ਓਧਰ ਪੁਲਸ ਦਾ ਕਹਿਣਾ ਹੈ ਕਿ ਦੇਖਣ 'ਚ ਆਲੇ-ਦੁਆਲੇ ਦੇ ਹਾਲਾਤ ਸ਼ੱਕੀ ਨਹੀਂ ਲੱਗ ਰਹੇ ਸਨ। ਮੌਤ ਦੇ ਸਹੀ ਕਾਰਨਾਂ ਦਾ ਅਜੇ ਪੱਕਾ ਪਤਾ ਨਹੀਂ ਲਾਇਆ ਜਾ ਸਕਿਆ ਹੈ। ਪੁਲਸ ਇਸ ਮਾਮਲੇ ਦੀ ਸਹੀ ਕਾਰਨਾਂ ਦਾ ਪਤਾ ਲਾਉਣ 'ਚ ਜੁਟੀ ਹੋਈ ਹੈ।
350 ਸਾਲਾ ਗੁਰਪੁਰਬ ਸਮਾਗਮਾਂ ਦੀ ਸਫਲਤਾ ਤੋਂ ਬਾਗੋ-ਬਾਗ ਹੋਏ ਕੈਨੇਡੀਅਨ ਸਿੱਖ, ਨਿਤੀਸ਼ ਕੁਮਾਰ ਨੂੰ ਦਿੱਤਾ ਸੱਦਾ (ਤਸਵੀਰਾਂ)
NEXT STORY