ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਇਕ ਵਿਅਕਤੀ ਗੋਲੀਬਾਰੀ ਦਾ ਸ਼ਿਕਾਰ ਹੋਇਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਤਕਰੀਬਨ 10 ਵਜੇ ਦੀ ਹੈ। ਇਕ ਰਿਪੋਰਟ ਮੁਤਾਬਕ ਐਮਰਜੈਂਸੀ ਸੇਵਾ ਨੂੰ ਫੋਨ 'ਤੇ ਜਾਣਕਾਰੀ ਮਿਲੀ ਕਿ ਸਿਡਨੀ ਦੇ ਲੇਡੀ ਵੁੱਡਵਰਡ ਪਾਰਕ 'ਚ ਗੋਲੀਬਾਰੀ ਹੋਈ ਹੈ, ਇਸ ਘਟਨਾ ਵਿਚ ਇਕ ਵਿਅਕਤੀ ਨੂੰ ਗੋਲੀ ਲੱਗੀ ਹੈ। ਘਟਨਾ ਵਾਲੀ ਥਾਂ 'ਤੇ ਐਮਰਜੈਂਸੀ ਸੇਵਾ ਵਿਭਾਗ ਦੇ ਅਧਿਕਾਰੀਆਂ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਪਾਰਕ 'ਚ 37 ਸਾਲਾ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਪਿਆ ਸੀ, ਜਿਸ ਦੇ ਪੱਟ 'ਤੇ ਗੋਲੀ ਲੱਗੀ ਸੀ।
ਜ਼ਖਮੀ ਹੋਏ ਵਿਅਕਤੀ ਨੂੰ ਪੈਰਾਮੈਡੀਕਲ ਇਲਾਜ ਦਿੱਤਾ ਅਤੇ ਇਸ ਤੋਂ ਬਾਅਦ ਉਸ ਨੂੰ ਲੀਵਰਪੂਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਘਟਨਾ ਨੂੰ ਕਿਸ ਨੇ ਅੰਜ਼ਾਮ ਦਿੱਤਾ।
ਮਹਿੰਗੀ ਬਿਜਲੀ ਹੈ ਓਨਟਾਰੀਓ ਦੇ ਲੋਕਾਂ ਦਾ ਮੁੱਖ ਮੁੱਦਾ, ਪੰਜਾਬੀਆਂ ਦੀਆਂ ਵੀਜ਼ਾ ਸੰਬੰਧੀ ਸਮੱਸਿਆ ਦਾ ਵੀ ਕਰਾਂਗੇ ਹੱਲ-ਤਾਂਗੜੀ
NEXT STORY