ਕੈਲੀਫੋਰਨੀਆ— ਅਮਰੀਕਾ ਵਿਚ ਜ਼ਿੰਦਾ ਪ੍ਰੇਮਿਕਾ ਦੇ ਫੇਫੜੇ ਕੱਢ ਕੇ ਉਸ ਨੂੰ ਮਾਰਨ ਵਾਲੇ ਵਿਅਕਤੀ ਨੂੰ ਦੋ ਸਾਲਾਂ ਬਾਅਦ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਲਾਸ ਏਂਜਲਸ ਕਾਊਂਟੀ ਅਦਾਲਤ ਵਿਚ ਅਲੈਗਜੈਂਡਰ ਐਂਥਨੀ ਨਾਮੀ ਇਸ ਵਿਅਕਤੀ ਨੂੰ ਇਹ ਸਜ਼ਾ ਸੁਣਾਈ ਗਈ। 28 ਸਾਲਾ ਅਲੈਗਜੈਂਡਰ ਆਪਣੀ ਗਰਲਫਰੈਂਡ ਯਵੁਟੇ ਸਿਲਵਾ ਨੂੰ ਦੋ ਸਾਲ ਪਹਿਲਾਂ 2014 ਵਿਚ ਕੈਲੀਫੋਰਨੀਆ ਵਿਖੇ ਸਥਿਤ ਮੋਟਲ ਵਿਚ ਲੈ ਕੇ ਗਿਆ ਸੀ। ਉੱਥੇ ਬਾਥਰੂਮ ਵਿਚ ਕਿਸੀ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋ ਗਿਆ। ਜਦੋਂ ਤੱਕ ਉਨ੍ਹਾਂ ਦੇ ਸਾਥੀ ਝਗੜੇ ਦੀਆਂ ਆਵਾਜ਼ਾਂ ਸੁਣ ਕੇ ਉੱਥੇ ਪਹੁੰਚੇ ਤਾਂ ਸਿਲਵਾ ਬੇਹੋਸ਼ ਪਈ ਸੀ ਅਤੇ ਅਲੈਗਜੈਂਡਰ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਮੌਕੇ 'ਤੇ ਪਹੁੰਚੀ ਪੁਲਸ ਨੂੰ ਸਿਲਵਾ ਫੁਹਾਰੇ ਹੇਠਾਂ ਖੂਨ ਨਾਲ ਲਥਪਥ ਪਈਮਿਲੀ ਸੀ। ਉਸ ਦਾ ਦਿਲ ਅਤੇ ਫੇਫੜਾ ਬਾਹਰ ਕੱਢਿਆ ਹੋਇਆ ਸੀ। ਵਕੀਲ ਨੇ ਦੱਸਿਆ ਕਿ ਜਦੋਂ ਅਲੈਗਜੈਂਡਰ ਨੇ ਸਿਲਵਾ ਦਾ ਫੇਫੜਾ ਬਾਹਰ ਕੱਡਿਆ ਤਾਂ ਉਸ ਸਮੇਂ ਉਹ ਜ਼ਿੰਦਾ ਸੀ ਪਰ ਜ਼ਾਲਮ ਨੂੰ ਉਸ ਦੀਆਂ ਚੀਕਾਂ ਸੁਣ ਕੇ ਭੋਰਾ ਵੀ ਤਰਸ ਨਹੀਂ ਆਇਆ। ਮੌਕੇ ਤੋਂ ਫਰਾਰ ਅਲੈਗਜੈਂਡਰ ਨੂੰ ਦੂਜੇ ਦਿਨ ਉਸ ਦੇ ਘਰ ਤੋਂ ਬਾਹਰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ ਇਕ ਚਾਕੂ ਵੀ ਬਰਾਮਦ ਕੀਤਾ ਗਿਆ, ਜਿਸ 'ਤੇ ਸਿਲਵਾ ਦਾ ਖੂਨ ਲੱਗਾ ਹੋਇਆ ਸੀ। ਅਦਾਲਤ ਵਿਚ ਅਲੈਗਜੈਂਡਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਹੁਣ ਉਹ ਸਾਰੀ ਉਮਰ ਬਿਨਾਂ ਪੈਰੋਲ ਦੇ ਜੇਲ ਵਿਚ ਆਪਣੀ ਜ਼ਿੰਦਗੀ ਬਤੀਤ ਕਰੇਗਾ।
ਪਾਕਿਸਤਾਨੀ ਏਅਰ ਫੋਰਸ ਦਾ ਲੜਾਕੂ ਜੈੱਟ ਜਹਾਜ਼ ਹੋਇਆ ਕਰੈਸ਼, ਪਾਇਲਟ ਦੀ ਹੋਈ ਮੌਤ
NEXT STORY