ਇਸਲਾਮਾਬਾਦ— ਪਾਕਿਸਤਾਨ ਦੇ ਇਕ ਸਕੂਲ ਨੇ ਇਕ ਅਧਿਆਪਕ ਨੂੰ ਨੌਕਰੀ ਤੋਂ ਸਿਰਫ ਇਸ ਲਈ ਕੱਢ ਦਿੱਤਾ ਕਿਉਂਕਿ ਉਹ ਗੁੱਡ ਲੁਕਿੰਗ ਹੈ। ਇਸ ਅਧਿਆਪਕ ਦਾ ਨਾਮ ਹੈ ਹਸੀਬ ਅਲੀ ਚਿਸ਼ਤੀ । ਇਕ ਖਬਰ ਮੁਤਾਬਕ ਮੈਨੇਜਮੈਂਟ ਵੱਲੋਂ ਦਲੀਲ਼ ਦਿੱਤੀ ਗਈ ਕਿ ਉਨ੍ਹਾਂ ਦੀ ਚੰਗੀ ਲੁੱਕ ਕਾਰਨ ਸਕੂਲ ਦੀਆਂ ਵਿਦਿਆਰਥਣਾਂ ਅਕਾਰਸ਼ਿਤ ਹੋ ਕੇ ਗਲਤ ਕਦਮ ਚੁੱਕ ਸਕਦੀਆਂ ਹਨ ।
ਜਿਸ ਤੋਂ ਬਾਅਦ ਫੇਸਬੁੱਕ ਉੱਤੇ ਆਪਬੀਤੀ ਦੱਸਦੇ ਹੋਏ ਅਧਿਆਪਕ ਨੇ ਲਿਖਿਆ, ਮੈਨੂੰ ਦੱਸਿਆ ਗਿਆ ਕਿ ਮੇਰੇ ਨੌਜਵਾਨ ਅਤੇ ਹੈਂਡਸਮ ਹੋਣ ਦੀ ਵਜ੍ਹਾ ਨਾਲ ਸਕੂਲ ਦੀ ਫੈਕਲਟੀ ਅਤੇ ਸਟੂਡੇਂਟਸ ਦਾ ਧਿਆਨ ਭਟਕੇਗਾ ਅਤੇ ਨਾਲ ਹੀ ਕਿ ਕਿਸੇ ਨੂੰ ਨੌਕਰੀ ਤੋਂ ਕੱਢਣ ਦੀ ਇਸ ਤੋਂ ਅਜੀਬ ਦਲੀਲ਼ ਨਹੀਂ ਹੋ ਸਕਦੀ। ਇਸ ਘਟਨਾ ਉੱਤੇ ਕਈ ਲੋਕਾਂ ਨੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਕ ਮੁੰਡਾ ਅਤੇ ਇਕ ਕੁੜੀ ਦੇ ਮਨ ਵਿਚ ਚਾਰੇ ਹੀ ਕੋਈ ਭਾਵਨਾ ਨਾ ਹੋਵੇ ਪਰ ਅਜਿਹੇ ਰੂੜ੍ਹੀਵਾਦੀ ਲੋਕ ਆਪਣੀ ਗੰਦੀ ਸੋਚ ਨੂੰ ਉਨ੍ਹਾਂ ਉੱਤੇ ਥੋਪ ਦਿੰਦੇ ਹਨ।
ਈਰਾਕੀ ਹਵਾਈ ਹਮਲੇ 'ਚ 15 ਆਈ. ਐੱਸ ਅੱਤਵਾਦੀਆਂ ਦੀ ਮੌਤ
NEXT STORY