ਅਮਰੀਕੀ ਅਖ਼ਬਾਰ ਦੇ ਮੰਨੇ-ਪ੍ਰਮੰਨੇ ਪੱਤਰਕਾਰ ਜਿੰਮੀ ਬ੍ਰੇਸਲਿਨ ਦੀ ਮੌਤ

You Are HereInternational
Monday, March 20, 2017-3:27 PM

ਵਾਸ਼ਿੰਗਟਨ— ਅਮਰੀਕੀ ਅਖ਼ਬਾਰ ਦੇ ਮੰਨੇ-ਪ੍ਰਮੰਨੇ ਪੱਤਰਕਾਰ ਅਤੇ ਪੁਰਸਕਾਰ ਵਿਜੇਤਾ ਜਿੰਮੀ ਬ੍ਰੇਸਲਿਨ ਦੀ 88 ਸਾਲ ਦੀ ਉਮਰ 'ਚ ਮੌਤ ਹੋ ਗਈ। ਉਨ੍ਹਾਂ ਨੇ ਆਪਣੇ ਲੇਖ ਨਾਲ ਉੱਚ ਅਤੇ ਸ਼ਕਤੀਸ਼ਾਲੀ ਲੋਕਾਂ ਨੂੰ ਚੁਣੌਤੀ ਦਿੱਤੀ ਅਤੇ ਸ਼ੋਸ਼ਿਤ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਜਿੰਮੀ ਬ੍ਰੇਸਲਿਨ ਦੀ ਪਤਨੀ ਰੋਨੀ ਅਲਿਡਰਜ਼ ਦੇ ਹਵਾਲੇ ਨਾਲ ਇਕ ਅਖ਼ਬਾਰ ਨੇ ਬੀਤੇ ਐਤਵਾਰ (19 ਮਾਰਚ) ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਜਿੱਮੀ ਨਮੂਨੀਆ (ਬੀਮਾਰੀ) ਤੋਂ ਉੱਭਰ ਰਹੇ ਸਨ। ਕਵੀਨਜ਼ 'ਚ ਜੰਮੇ ਜਿੰਮੀ ਨੇ ਕਾਲਜ ਦੀ ਪੜਾਈ ਛੱਡ ਦਿੱਤੀ ਸੀ ਅਤੇ ਨਿਉਯਾਰਕ ਸਿਟੀ ਦੇ ਅਖ਼ਬਾਰ ਨਾਲ ਜੁੜ ਗਏ ਸਨ। ਜਿੰਮੀ ਨੇ ਗਾਯ ਟਲੇਸੇ, ਟਾਮ ਵੋਲਫ ਅਤੇ ਹੰਟਰ ਥਾਮਪਸਨ ਵਰਗੇ ਲੇਖਕਾਂ ਨਾਲ ਨਿਊ ਜਰਨਲਇਜ਼ਮ ਅੰਦੋਲਨ 'ਚ ਵੀ ਹਿੱਸਾ ਲਿਆ। ਇਸ ਅੰਦੋਲਨ ਦਾ ਉਦੇਸ਼ ਅਖ਼ਬਾਰਾਂ 'ਚ ਲਿਖਣ ਦੇ ਤਰੀਕੇ 'ਚ ਜਿਆਦਾ ਤੋਂ ਜਿਆਦਾ ਸਾਹਿਤਕ ਆਊਟਪੁੱਟ ਦੇਣਾ ਸੀ। ਜਿੰਮੀ ਦੇ ਸਭ ਤੋਂ ਮਸ਼ਹੂਰ ਕਾਲਮਾਂ ਚੋਂ ਇਕ ਕਾਲਮ ਰਾਸ਼ਟਰਪਤੀ ਜਾਨ ਐੱਫ ਕੈਨੇਡੀ ਦੇ ਅੰਤਮ ਸੰਸਕਾਰ ਦੌਰਾਨ ਕੀਤੀ ਗਈ ਕਵਰੇਜ ਨਾਲ ਜੁੜਿਆ ਸੀ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.