ਸਿਡਨੀ — ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਰਵਾਰ ਨੂੰ ਮੈਲਬੌਰਨ 'ਚ ਹੋਈ ਕਾਰ ਦੁਰਘਟਨਾ ਦਾ ਅੱਤਵਾਦੀਆਂ ਨਾਲ ਕੋਈ ਸਬੰਧ ਹੈ। ਹਾਲਾਂਕਿ ਸ਼ੱਕੀ ਨੇ ਮੁਸਲਿਮਾਂ ਦੇ ਨਾਲ ਗਲਤ ਵਿਵਾਹਰ ਨੂੰ ਲੈ ਕੇ ਇਸ ਘਟਨਾ ਨੂੰ ਅੰਜ਼ਾਨ ਦੇਣ ਦਾ ਕਾਰਨ ਦੱਸਿਆ ਹੈ। ਟਰਨਬੁਲ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ, ''ਵਾਹਨ ਦੇ ਚਾਲਕ ਅਫਗਾਨ ਮੂਲ ਦੇ 32 ਸਾਲਾਂ ਆਸਟਰੇਲੀਆ ਨਾਗਰਿਕ ਤੋਂ ਹਲੇਂ ਅਧਿਕਾਰਕ ਤੌਰ 'ਤੇ ਪੁੱਛਗਿਛ ਨਹੀਂ ਕੀਤੀ ਗਈ ਹੈ।''
ਟਰਨਬੁਲ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਇਕ ਅਲੱਗ ਤਰ੍ਹਾਂ ਦੀ ਘਟਨਾ ਹੈ, ਕਿਉਂਕਿ ਸ਼ੱਕੀ ਦਾ ਕਿਸੇ ਵੀ ਰਾਜਨੀਤੀ ਮੁੱਦੇ ਜਾਂ ਅੱਤਵਾਦੀ ਸਮੂਹਾਂ ਨਾਲ ਕੋਈ ਸਬੰਧ ਨਹੀਂ ਹੈ। ਟਰਨਬੁਲ ਨੇ ਕਿਹਾ ਕਿ, 'ਅੱਤਵਾਦ ਰਾਜਨੀਤਕ ਰੂਪ ਤੋਂ ਪ੍ਰੇਰਿਤ ਹਿੰਸਾ ਹੈ। ਇਸ ਪੱਧਰ 'ਤੇ ਪੁਲਸ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਸੰਤੁਸ਼ਟ ਨਹੀਂ ਹੈ, ਹਾਲਾਂਕਿ ਸ਼ੱਕੀ ਨੇ ਇਸ ਘਟਨਾ ਨੂੰ ਸਹੀ ਠਹਿਰਾਉਣ ਲਈ ਮੁਸਲਿਮਾਂ ਨਾਲ ਗਲਤ ਵਿਵਹਾਰ ਕਰਨ ਦਾ ਜ਼ਿਕਰ ਕੀਤਾ ਹੈ।'
ਪੁਲਸ ਨੇ ਘਟਨਾ 'ਚ 19 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ, ਜਿਸ 'ਚ 12 ਲੋਕ ਹਲੇਂ ਵੀ ਹਸਪਤਾਲ 'ਚ ਭਰਤੀ ਹਨ ਅਤੇ 3 ਲੋਕਾਂ ਦੀ ਹਾਸਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ 'ਚ ਇਕ ਚੀਨੀ, ਇਕ ਭਾਰਤੀ ਸਮੇਤ 9 ਵਿਦੇਸ਼ੀ ਲੋਕ ਸ਼ਾਮਲ ਹਨ।
ਕ੍ਰਿਸਮਸ ਦੀਆਂ ਛੁੱਟੀਆਂ ਟਰੂਡੋ ਲਈ ਬਣੀਆਂ ਆਫਤ
NEXT STORY