ਨਿਊ ਸਾਊਥ ਵੇਲਜ਼— ਸਿਡਨੀ ਦੇ ਸ਼ਹਿਰ ਨਿਊ ਸਾਊਥ ਵੇਲਜ਼ ਦੀ ਰਹਿਣ ਵਾਲੀ ਲਾਪਤਾ ਹੋਈ 65 ਸਾਲਾ ਔਰਤ ਸੁਰੱਖਿਅਤ ਮਿਲ ਗਈ ਹੈ। ਸਿਡਨੀ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਲਾਪਤਾ ਹੋਈ 65 ਸਾਲਾ ਲਿਯੋਨੀ ਕੈਵਾਨਗ ਦੀ ਹਾਲਤ ਬਿਲਕੁੱਲ ਠੀਕ ਹੈ, ਜਿਸ ਨੂੰ ਉੱਤਰੀ-ਪੱਛਮੀ ਸਿਡਨੀ ਤੋਂ ਪੁਲਸ ਵਲੋਂ ਲੱਭਿਆ ਗਿਆ।
ਲਿਯੋਨੀ ਨੂੰ ਆਖਰੀ ਵਾਰ ਉਸ ਦੇ ਘਰ ਸਿਡਨੀ ਦੇ ਡੁਨੇਬਾ ਡਰਾਈਰ ਦੇ ਜ਼ਿਲੇ ਵੈਸਟਲੇਅ 'ਚ ਸ਼ੁੱਕਰਵਾਰ ਦੀ ਰਾਤ ਨੂੰ ਦੇਖਿਆ ਗਿਆ ਸੀ। ਜਦੋਂ ਉਹ ਵਾਪਸ ਪਰਤ ਕੇ ਨਹੀਂ ਆਈ ਤਾਂ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਉਸ ਦੀ ਭਾਲ ਲਈ ਪੁਲਸ ਨੂੰ ਸੂਚਨਾ ਦਿੱਤੀ। ਲਿਯੋਨੀ ਨੂੰ ਸ਼ਨੀਵਾਰ ਦੀ ਸਵੇਰ ਨੂੰ ਤਕਰੀਬਨ 1.00 ਵਜੇ ਲੱਭਿਆ ਗਿਆ। ਪੁਲਸ ਵਲੋਂ ਵਿਆਪਕ ਪੱਧਰ 'ਤੇ ਲਿਯੋਨੀ ਨੂੰ ਲੱਭਣ ਲਈ ਮੁਹਿੰਮ ਚਲਾਈ ਗਈ ਸੀ।
ਬ੍ਰਿਟਿਸ਼ ਕੋਲੰਬੀਆ 'ਚ ਮਹਿਲਾ ਕਰਮਚਾਰੀਆਂ ਨੂੰ ਮਿਲੀ ਇਹ ਵੱਡੀ ਰਾਹਤ
NEXT STORY