ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ 'ਤੇ ਸੋਮਵਾਰ ਨੂੰ ਇਕ ਘਰ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਸ ਮੁਤਾਬਕ ਕ੍ਰਿਸਮਸ ਦੇ ਸ਼ੁਰੂਆਤੀ ਘੰਟਿਆਂ ਵਿਚ ਮੈਰੀਮਬੁਲਾ ਦੇ ਉੱਤਰ ਵਿਚ ਇਕ ਘਰ ਨੂੰ ਅੱਗ ਲੱਗ ਗਈ। ਇਸ ਮਗਰੋਂ ਜਲਦੀ ਹੀ ਐਮਰਜੈਂਸੀ ਅਧਿਕਾਰੀਆਂ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ ਗਿਆ। ਪੁਲਸ ਨੇ ਘਰ ਦੇ ਅੰਦਰੋਂ ਔਰਤ ਦੇ 67 ਸਾਲਾ ਪਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਲਦੀ ਹੀ ਉਸ ਨੂੰ ਦੱਖਣੀ ਪੂਰਬੀ ਖੇਤਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਦੂਜੇ ਪਾਸੇ ਫਾਇਰਫਾਇਟਰਜ਼ ਅਧਿਕਾਰੀਆਂ ਨੇ ਘਰ ਅੰਦਰੋਂ 61 ਸਾਲਾ ਔਰਤ ਦੀ ਲਾਸ਼ ਨੂੰ ਲੱਭ ਕੇ ਬਾਹਰ ਕੱਢ ਲਿਆ। ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਈ ਹੈ।
ਕ੍ਰਿਸਮਸ ਮੌਕੇ ਪੋਪ ਫਰਾਂਸਿਸ ਨੇ ਕੀਤੀ ਖਾਸ ਅਪੀਲ
NEXT STORY