ਮਾਂਟਰੀਆਲ— ਮਾਂਟਰੀਆਲ ਦੇ ਮੇਅਰ ਡੈਨਿਸ ਕੌਡਰੇ ਵਲੋਂ ਇੱਥੇ ਟਾਂਗੇ ਚਲਾਉਣ 'ਤੇ ਲੱਗੀ ਰੋਕ ਨੂੰ ਹਟਾ ਲਿਆ ਹੈ। ਕਿਊਬੈਕ ਦੀ ਅਦਾਲਤ ਵਲੋਂ ਟਾਂਗਿਆਂ ਦੇ ਹੱਕ 'ਚ ਸੁਣਾਏ ਫੈਸਲੇ ਤੋਂ ਬਾਅਦ ਮੇਅਰ ਵਲੋਂ ਇਸ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਅਦਾਲਤ ਨੇ ਇਸ ਬਾਰੇ ਆਰਜ਼ੀ ਫੈਸਲਾ ਸੁਣਾਇਆ ਹੈ ਅਤੇ ਕਿਹਾ ਹੈ ਕਿ ਮਾਂਟਰੀਆਲ 'ਚ 3 ਜੂਨ ਤੱਕ ਟਾਂਗੇ ਚੱਲ ਸਕਦੇ ਹਨ। ਇਸ ਮਾਮਲੇ ਬਾਰੇ ਅਦਾਲਤ ਦਾ ਸਥਾਈ ਫੈਸਲਾ ਆਉਣਾ ਅਜੇ ਵੀ ਬਾਕੀ ਹੈ। ਜ਼ਿਕਰਯੋਗ ਹੈ ਕਿ ਮੇਅਰ ਡੈਨਿਸ ਕੌਡਰੇ ਵਲੋਂ ਬੀਤੇ ਮੰਗਲਵਾਰ ਨੂੰ ਇੱਥੇ ਟਾਂਗੇ ਚਲਾਉਣ 'ਤੇ ਇੱਕ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਇਸ ਦਾ ਕਾਰਨ ਉਨ੍ਹਾਂ ਨੇ ਪਿਛਲੇ ਸਮੇਂ 'ਚ ਪਿਛਲੇ ਸਮੇਂ 'ਚ ਟਾਂਗਿਆਂ ਨਾਲ ਵਾਪਰੇ ਹਾਦਸਿਆਂ ਨੂੰ ਦੱਸਿਆ ਸੀ। ਟਾਂਗੇ ਵਾਲੇ ਮੇਅਰ ਦੇ ਇਸ ਫੈਸਲੇ ਦੇ ਬਿਲਕੁਲ ਵਿਰੁੱਧ ਸਨ ਅਤੇ ਇਸੇ ਕਾਰਨ ਉਨ੍ਹਾਂ ਨੇ ਫੈਸਲੇ ਵਿਰੁੱਧ ਅਦਾਲਤ 'ਚ ਕੇਸ ਕੀਤਾ ਸੀ।
ਬੈਲਜੀਅਮ ਵਿਖੇ ਖਾਲਸਾ ਪੰਥ ਨੂੰ ਸਮਰਪਿਤ ਸਜਿਆ ਵਿਸ਼ਾਲ ਨਗਰ ਕੀਰਤਨ (ਤਸਵੀਰਾਂ)
NEXT STORY