ਮੈਲਬੌਰਨ (ਵਾਰਤਾ)— ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਦੇਸ਼ ਪਾਪੁਆ ਨਿਊ ਗਿਨੀ ਦੇ ਦੁਰ-ਦੁਰਾਡੇ ਪਹਾੜੀ ਖੇਤਰ ਵਿਚ ਪਿਛਲੇ ਹਫਤੇ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਤੋਂ ਉੱਪਰ ਪਹੁੰਚ ਗਈ ਹੈ। ਪਾਪੁਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਪੀਟਰ ਓ ਨੀਲ ਨੇ ਬੁੱਧਵਾਰ ਨੂੰ ਆਏ 6.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਓ ਨੀਲ ਨੇ ਕਿਹਾ ਕਿ ਭੂਚਾਲ ਕਾਰਨ ਹੋਏ ਨੁਕਸਾਨ ਅਤੇ ਤਬਾਹੀ ਨਾਲ ਉਭਰਨ 'ਚ ਕਈ ਸਾਲ ਲੱਗ ਜਾਣਗੇ।
ਦੇਸ਼ ਵਿਚ 26 ਫਰਵਰੀ ਨੂੰ ਆਏ 7.5 ਤੀਬਰਤਾ ਦੇ ਭੂਚਾਲ ਤੋਂ ਬਾਅਦ ਸੜਕਾਂ ਬਲਾਕ ਹੋਣ, ਬਿਜਲੀ ਸਪਲਾਈ ਹੋਣ ਕਾਰਨ ਬਚਾਅ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚ ਪਾ ਰਹੇ ਹਨ, ਜਿਸ ਨਾਲ ਰਾਹਤ ਕੰਮ ਬਹੁਤ ਧੀਮੀ ਰਫਤਾਰ ਨਾਲ ਚੱਲ ਰਿਹਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਭੂਚਾਲ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਹੋਰ ਵਧ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਨੂੰ ਭੇਜਿਆ ਹੈ। ਭੂਚਾਲ ਕਾਰਨ ਜ਼ਮੀਨ ਖਿਸਕਣ ਕਾਰਨ ਬਲਾਕ ਸੜਕਾਂ, ਫਟੀਆਂ ਹਵਾਈ ਪੱਟੀਆਂ ਅਤੇ ਨੁਕਸਾਨੇ ਦੂਰਸੰਚਾਰ ਲਿੰਕ ਨਾਲ ਅਧਿਕਾਰੀਆਂ ਵਲੋਂ ਮੌਤਾਂ ਦੇ ਮੁਲਾਂਕਣ ਅਤੇ 1,50,000 ਤੋਂ ਵਧ ਲੋੜਵੰਦ ਲੋਕਾਂ ਤੱਕ ਜ਼ਰੂਰੀ ਸਮਾਨਾਂ ਦੀ ਸਪਲਾਈ ਦੇ ਕੰਮ 'ਚ ਰੁਕਾਵਟ ਆ ਰਹੀ ਹੈ।
ਬਰਫੀਲੇ ਤੂਫਾਨ ਕਾਰਨ ਅਮਰੀਕਾ ਠੱਪ, ਨਿਊ ਜਰਸੀ 'ਚ 550 ਉਡਾਣਾਂ ਰੱਦ
NEXT STORY