ਦੱਖਣੀ ਕੋਰੀਆ— ਦੋ ਗੁਆਂਢੀ ਦੇਸ਼ਾਂ ਦੀ ਲੜਾਈ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਲੋਕਾਂ ਜਾ ਹੁੰਦਾ ਹੈ, ਸਰਹੱਦੀ ਇਲਾਕਿਆਂ ਵਿਚ ਰਹਿੰਦੇ ਹਨ। ਪਰ ਜੇਕਰ ਸਰਹੱਦ 'ਤੇ ਕਿਸੇ ਦੇਸ਼ ਦੀ ਟੂਰਿਸਟ ਪਲੇਸ ਹੋਵੇ ਉਹ ਵੀ ਦੇਖਣ ਲਾਇਕ ਤਾਂ ਲੋਕ ਜਾਨ ਤਲੀ 'ਤੇ ਰੱਖ ਕੇ ਵੀ ਉੱਥੇ ਚਲੇ ਜਾਂਦੇ ਹਨ। ਅਜਿਹਾ ਹੀ ਇਕ ਪਿੰਡ ਹੈ ਪਨਮੁੰਜੋਮ। ਇਹ ਦੋ ਕੋਰੀਆਈ ਦੇਸ਼ਾਂ ਦੇ ਵਿਚ ਮੌਜੂਦ ਸਭ ਤੋਂ ਸੰਵੇਦਨਸ਼ੀਲ ਪਿੰਡ ਹੈ। ਇਹ ਦੁਨੀਆ ਦੀ ਇਕੱਲੀ ਅਜਿਹੀ ਟੂਰਿਸਟ ਪਲੇਸ ਹੈ, ਜਿੱਥੇ ਆਉਣ ਵਾਲੇ ਲੋਕ ਆਪਣੀ ਮੌਤ ਦੇ ਪੇਪਰਾਂ 'ਤੇ ਸਾਈਨ ਕਰਦੇ ਹਨ। ਇੱਥੇ ਆਉਣ ਵਾਲੇ ਲੋਕਾਂ ਨੂੰ ਪੇਪਰ ਸਾਈਨ ਕਰਕੇ ਆਪਣੀ ਸਹਿਮਤੀ ਦੇਣੀ ਪੈਂਦੀ ਹੈ ਕਿ ਦੁਸ਼ਮਣ ਦੇ ਹਮਲੇ ਜਾਂ ਕਿਸੇ ਵੀ ਸੱਟ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਖੁਦ ਦੀ ਹੋਵੇਗੀ।
ਸਿਓਲ ਤੋਂ 55 ਕਿਲੋਮੀਟਰ ਦੂਰ ਪਨਮੁੰਜੋਮ ਇਕ ਛੋਟਾ ਜਿਹਾ ਪਿੰਡ ਹੈ। ਇਹ ਪਿੰਡ ਉੱਤਰੀ ਅਤੇ ਦੱਖਣੀ ਕੋਰੀਆ ਦੀ ਸਰਹੱਦ ਦੇ ਵਿਚ ਡਿਮਿਲਿਟਰਾਈਜ਼ ਜ਼ੋਨ ਵਿਚ ਸ਼ਾਮਲ ਹੈ। ਇਸੇ ਥਾਂ 'ਤੇ 1953 ਵਿਚ ਕੋਰੀਅਨ ਵਾਰ ਨੂੰ ਖਤਮ ਕਰਨ ਲਈ ਦੋਹਾਂ ਦੇਸ਼ਾਂ ਵਿਚ ਸਮਝੌਤਾ ਹੋਇਆ ਸੀ। ਸਮਝੌਤੇ ਤੋਂ 50 ਸਾਲਾਂ ਬਾਅਦ ਵੀ ਦੋਹਾਂ ਦੇਸ਼ਾਂ ਦੇ ਵਿਚ ਅਧਿਕਾਰਤ ਤੌਰ 'ਤੇ ਯੁੱਧ ਦੇ ਹਾਲਾਤ ਬਣਦੇ ਰਹਿੰਦੇ ਹਨ।
ਇਹ ਪਿੰਡ ਭਾਵੇਂ ਹੀ ਬੇਹੱਦ ਖਤਰਨਾਕ ਥਾਂ ਹੋਵੇ ਪਰ ਇਹ ਇਕ ਵੱਡਾ ਮਸ਼ਹੂਰ ਟੂਰਿਸਟ ਪੁਆਇੰਟ ਹੈ। ਕੋਲਡ ਵਾਰ ਦੇ ਆਖਰੀ ਫਰੰਟੀਅਰ ਨੂੰ ਦੇਖਣ ਲਈ ਸਾਲਾਨਾ ਹਜ਼ਾਰਾਂ ਦੀ ਗਿਣਤੀ ਵਿਚ ਟੂਰਿਸਟ ਇੱਥੇ ਪਹੁੰਚਦੇ ਹਨ। 62 ਕਿਲੋਮੀਟਰ ਦਾ ਪਨਮੁੰਜੋਮ ਤੱਕ ਦਾ ਸਫਰ ਹੀ ਬੇਹੱਦ ਸ਼ਾਨਦਾਰ ਤੇ ਖੂਬਸੂਰਤ ਹੈ। ਇੱਥੇ ਇਕ ਨੀਲੀ ਇਮਾਰਤ ਹੈ, ਜਿੱਥੇ ਦੋਹਾਂ ਦੇਸ਼ਾਂ ਦੇ ਅਧਿਕਾਰੀ ਖਾਸ ਮੌਕਿਆਂ 'ਤੇ ਮੁਲਾਕਾਤ ਕਰਦੇ ਹਨ। ਹਾਲਾਂਕਿ ਇੱਥੇ ਆਉਣ ਵਾਲੇ ਟੂਰਿਸਟ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਨਾ ਤਾਂ ਉੱਤਰੀ ਕੋਰੀਆਈ ਗਾਰਡਸ ਨਾਲ ਨਜ਼ਰਾਂ ਮਿਲਾਉਣ ਨਾ ਹੀ ਕਿਸੇ ਤਰ੍ਹਾਂ ਦੇ ਇਸ਼ਾਰੇ ਕਾਰਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕ ਖਾਸ ਕਿਸਮ ਦੇ ਡ੍ਰੈੱਸ ਕੋਡ ਦਾ ਪਾਲਣ ਕਰਨ ਲਈ ਵੀ ਕਿਹਾ ਜਾਂਦਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਲਵੀਨੀਓ (ਇਟਲੀ) 'ਚੋਂ ਪਹਿਲਾ ਯੂਥ ਫੈਸਟੀਵਲ ਸੱਭਿਆਚਾਰਕ ਵਣਗੀਆਂ ਪੇਸ਼ ਕਰਦਾ ਸੰਪੰਨ ਹੋਇਆ
NEXT STORY