ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ 'ਚ ਸੜਕ ਹਾਦਸੇ ਵਿਚ ਇਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਅਲੀ ਮੋਹਾਨਾ ਵਜੋਂ ਹੋਈ ਹੈ। ਇਹ ਹਾਦਸਾ ਸਿਡਨੀ 'ਚ ਰਾਤ ਦੇ ਸਮੇਂ ਹੋਇਆ, ਜਦੋਂ ਅਲੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਵੋਲੋਂਗੋਂਗ ਰੋਡ 'ਤੇ ਜਾ ਰਿਹਾ ਸੀ ਤਾਂ ਉਸ ਦੀ ਕਾਰ ਨਾਲ ਭਿਆਨਕ ਟੱਕਰ ਹੋ ਗਈ। ਐਮਰਜੈਂਸੀ ਸਰਵਿਸੇਜ਼ ਅਧਿਕਾਰੀਆਂ ਨੂੰ ਰਾਤ ਤਕਰੀਬਨ 9.00 ਵਜੇ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਜ਼ਖਮੀ ਹਾਲਤ 'ਚ ਅਲੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਇਸ ਭਿਆਨਕ ਹਾਦਸੇ ਨੂੰ ਦੇਖ ਕੇ ਘਟਨਾ ਵਾਲੀ ਥਾਂ 'ਤੇ ਮੋਹਾਨਾ ਦਾ ਭਰਾ ਉਸ ਨੂੰ ਦੇਖ ਕੇ ਭਾਵੁਕ ਹੋ ਗਿਆ। ਉਸ ਨੇ ਕਿਹਾ ਕਿ ਮੈਂ ਆਪਣੇ ਭਰਾ ਨੂੰ ਦੇਖ ਸਕਦਾ ਸੀ ਪਰ ਪੁਲਸ ਨੇ ਮੈਨੂੰ ਨੇੜੇ ਨਹੀਂ ਆਉਣ ਦਿੱਤਾ ਅਤੇ ਐਂਬੂਲੈਂਸ ਜ਼ਰੀਏ ਉਸ ਨੂੰ ਹਸਪਤਾਲ ਲੈ ਗਏ। ਘਟਨਾ ਦੇ ਸਮੇਂ ਮੌਜੂਦ ਇਕ ਚਸ਼ਮਦੀਦ ਨੇ ਕਿਹਾ ਕਿ ਘਟਨਾ ਨੂੰ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ, ਹਾਦਸਾ ਬਹੁਤ ਭਿਆਨਕ ਸੀ।
ਓਧਰ ਕਾਰ ਦੇ ਡਰਾਈਵਰ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹੈ ਅਤੇ ਉਸ ਦਾ ਬਲੱਡ ਅਤੇ ਯੂਰਿਨ ਟੈਸਟ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਅਲੀ ਦੀ ਕੋਗਰਹਾ ਸਟੇਸ਼ਨ 'ਤੇ ਵਾਲ ਕੱਟਣ ਦੀ ਦੁਕਾਨ ਦਾ ਮਾਲਕ ਸੀ। ਸਥਾਨਕ ਭਾਈਚਾਰੇ ਦੇ ਮੈਂਬਰਾਂ ਵਲੋਂ ਅਲੀ ਦੀ ਯਾਦ 'ਚ ਫੁੱਲ ਭੇਟ ਕੀਤੇ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਅਲੀ ਨੂੰ ਕਦੇ ਵੀ ਨਹੀਂ ਭੱਲ ਸਕਦੇ।
ਫੇਸਬੁੱਕ ਅਤੇ ਟਵਿੱਟਰ ਦੀ ਵਰਤੋਂ 'ਤੇ ਇਸ ਤਰ੍ਹਾਂ ਸ਼ਿਕੰਜਾ ਕੱਸ ਰਿਹੈ ਬ੍ਰਿਟੇਨ
NEXT STORY