ਰੋਮ— ਦੇਹਰਾਦੂਨ ਦੀ ਰਹਿਣ ਵਾਲੀ 21 ਸਾਲ ਦੀ ਭੂਮਿਕਾ ਸ਼ਰਮਾ ਨੇ ਭਾਰਤ ਦਾ ਸਿਰ ਉਸ ਸਮੇਂ ਉੱਚਾ ਕਰ ਦਿੱਤਾ ਜਦੋਂ ਉਸ ਨੇ ਇਟਲੀ 'ਚ ਹੋਈ ਮਿਸ ਵਰਲਡ ਬਾਡੀ ਦਾ ਖਿਤਾਬ ਆਪਣੇ ਨਾਂ ਕੀਤਾ। ਹੁਣ ਭੂਮਿਕਾ ਦੀਆਂ ਨਜ਼ਰਾਂ ਅੱਗੇ ਕੁਝ ਮਹੀਨਿਆਂ ਬਾਅਦ ਹੋਣ ਵਾਲੇ ਮਿਸ ਯੂਨੀਵਰਸ ਪ੍ਰੋਤੀਯੋਗਤਾ 'ਤੇ ਟਿਕੀਆਂ ਹੋਈਆਂ ਹਨ। ਇਸ ਖਿਤਾਬ ਨੂੰ ਜਿੱਤਣ ਤੋਂ ਬਾਅਦ ਭੂਮਿਕਾ ਨੇ ਉਸ ਰੂੜੀਵਾਦੀ ਵਿਚਾਰਧਾਰਾ ਦੀ ਸੋਚ ਨੂੰ ਲਗਾਮ ਲਗਾਈ ਹੈ ਜੋ ਭਾਰਤ 'ਚ ਔਰਤਾਂ ਨੂੰ ਅਜਿਹੇ ਖੇਤਰਾਂ 'ਚ ਕੁਝ ਨਵਾਂ ਕਰਨ ਤੋਂ ਰੋਕਦੇ ਹਨ। ਜਿਸ 'ਚ ਸਰੀਰਕ ਤਾਕਤ ਦੀ ਲੋੜ ਹੁੰਦੀ ਹੈ। ਭੂਮਿਕਾ ਦੀ ਮਾਂ ਹੰਸਾ ਮਨਰਾਲ ਸ਼ਰਮਾ ਇਕ ਵੇਟ ਲਿਫਟਿੰਗ ਕੋਚ ਹੈ ਤੇ ਉਸਨੇ ਹੀ ਭੂਮਿਕਾ ਨੂੰ ਇਸ ਰਾਸਤੇ 'ਤੇ ਤੁਰਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ 'ਚ 50 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ। ਭੂਮਿਕਾ ਨੇ ਇਨ੍ਹਾਂ 'ਚ ਸਭ ਤੋਂ ਜ਼ਿਆਦਾ ਬਾਡੀ ਪੋਜ਼ਿੰਗ, ਇੰਡੀਵੀਜੁਅਲ ਪੋਜ਼ੰਗ ਤੇ ਫਾਲ ਕੈਟੇਗਰੀ ਲਈ ਸਭ ਤੋਂ ਜ਼ਿਆਦਾ ਅੰਕ ਹਾਸਲ ਕੀਤੇ।
ਸਾਡੇ ਦੇਸ਼ 'ਚ ਔਰਤਾਂ ਨੂੰ ਅਜੇ ਵੀ ਦਫਤਰਾਂ 'ਚ ਇਸ ਕਰਕੇ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਮਰਦਾਂ ਮੁਕਾਬਲੇ ਘੱਟ ਸਮਝਿਆ ਜਾਂਦਾ ਹੈ। ਪਰ ਸਾਨੂੰ ਇਸ਼ 19ਵੀਂ ਸਦੀ ਦੀ ਸੋਚ ਨੂੰ ਛੱਡ ਕੇ ਸਾਡੇ ਦੇਸ਼ ਦੀਆਂ ਔਰਤਾਂ ਨੂੰ ਵੱਖ ਵੱਖ ਕੇਤਰਾਂ 'ਚ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾਂ ਦੇਣਾ ਚਾਹੀਦਾ ਹੈ। ਔਰਤਾਂ ਦੇ ਸਹਿਯੋਗ ਤੋਂ ਬਿਨ੍ਹਾਂ ਸਾਡਾ ਦੇਸ਼ ਤਰੱਕੀ ਨੇ ਸਹਿਯੋਗ ਤੋਂ ਬਿਨ੍ਹਾਂ ਸਾਡਾ ਦੇਸ਼ ਤਰੱਕੀ ਨਹੀਂ ਕਰ ਸਕਦਾ।
ਪਵਿੱਤਰ ਸਿੰਘ ਬਾਸੀ ਕਤਲ ਦਾ ਦੂਜਾ ਦੋਸ਼ੀ ਗੁਰਜੋਧ ਸਿੰਘ ਖੱਟੜਾ ਗ੍ਰਿਫਤਾਰ
NEXT STORY