ਸਿਡਨੀ ਦੇ ਬੀਚ ਤੋਂ ਮਿਲੀ ਨੇਪਾਲੀ ਕੁੜੀ ਦੀ ਲਾਸ਼, ਦੋ ਹਫ਼ਤੇ ਪਹਿਲਾਂ ਪੜ੍ਹਾਈ ਕਰਨ ਲਈ ਪਹੁੰਚੀ ਸੀ ਆਸਟਰੇਲੀਆ

You Are HereInternational
Friday, February 17, 2017-2:32 PM
ਸਿਡਨੀ— ਸ਼ਹਿਰ ਦੇ ਮਰੂਬਰਾ ਬੀਚ ਤੋਂ ਮੰਗਲਵਾਰ ਨੂੰ ਪੁਲਸ ਨੇ ਇੱਕ ਲੜਕੀ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕਾ ਦੀ ਪਛਾਣ 23 ਸਾਲਾ ਸ਼੍ਰਿਸ਼ਟੀ ਭੰਡਾਰੀ ਦੇ ਰੂਪ 'ਚ ਹੋਈ ਹੈ। ਆਸਟਰੇਲੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰਿਸ਼ਟੀ ਮੂਲ ਰੂਪ 'ਚ ਨੇਪਾਲ ਦੀ ਰਹਿਣ ਵਾਲੀ ਸੀ ਅਤੇ ਪੜ੍ਹਾਈ ਕਰਨ ਲਈ ਦੋ ਹਫ਼ਤੇ ਪਹਿਲਾਂ ਆਸਟਰੇਲੀਆ 'ਚ ਪਹੁੰਚੀ ਸੀ। ਇੱਥੇ ਉਹ ਨਿਊ ਸਾਊਥ ਵੇਲਜ਼ ਯੂਨੀਵਰਸਿਟੀ 'ਚ ਅਕਾਊਂਟਸ ਦੀ ਮਾਸਟਰ ਡਿਗਰੀ ਕਰ ਰਹੀ ਸੀ।
ਬੀਤੇ ਸੋਮਵਾਰ ਨੂੰ ਉਹ ਕੁਝ ਵਿਦਿਆਰਥੀਆਂ ਨਾਲ ਮਰੂਬਰਾ ਬੀਚ 'ਤੇ ਗਈ ਸੀ। ਬਾਕੀ ਸਾਰੇ ਵਿਦਿਆਰਥੀ ਤਾਂ ਵਾਪਸ ਆ ਗਏ ਪਰ ਉਹ ਅਤੇ ਸੁਦੀਪ ਉਪਰਦੀ ਨਾਮੀ ਇੱਕ ਹੋਰ ਵਿਦਿਆਰਥੀ ਉੱਥੇ ਹੀ ਰੁਕ ਗਏ। ਸੁਦੀਪ ਵੀ ਨੇਪਾਲ ਦਾ ਰਹਿਣ ਵਾਲਾ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵੇਂ ਪਾਣੀ 'ਚ ਡੁੱਬ ਗਏ। ਰਾਹਤ ਅਤੇ ਬਚਾਅ ਟੀਮਾਂ ਨੇ ਸ਼੍ਰਿਸ਼ਟੀ ਦੀ ਲਾਸ਼ ਨੂੰ ਮੰਗਲਵਾਰ ਸਵੇਰੇ 6 ਵਜੇ ਬੀਚ ਤੋਂ ਬਰਾਮਦ ਕੀਤਾ। ਉੱਥੇ ਹੀ ਸੁਦੀਪ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ ਹੈ ਅਤੇ ਉਸ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਉੱਧਰ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਵੇਂ ਆਖ਼ਰ ਪਾਣੀ 'ਚ ਡੁੱਬੇ ਕਿਸ ਤਰ੍ਹਾਂ?
!-- -->