ਸਿਡਨੀ(ਭਾਸ਼ਾ)—ਆਸਟਰੇਲੀਆ ਵਿਚ ਬਾਲ ਯੋਣ ਸ਼ੋਸ਼ਣ ਦੇ ਅਪਰਾਧਾਂ ਦੇ ਦੋਸ਼ੀਆਂ ਨੂੰ ਵਿਦੇਸ਼ਾਂ ਵਿਚ ਜਾ ਕੇ ਅਪਰਾਧ ਨੂੰ ਫਿਰ ਤੋਂ ਅੰਜਾਮ ਦੇਣ ਤੋਂ ਰੋਕਣ ਲਈ ਤਿਆਰ ਨਵੇਂ ਕਾਨੂੰਨ ਅੱਜ ਪ੍ਰਭਾਵ ਵਿਚ ਆ ਗਏ। ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਬੱਚੇ ਸੁਰੱਖਿਅਤ ਰਹਿਣਗੇ। ਬਾਲ ਅਪਰਾਧੀ ਦੇ ਰੂਪ ਵਿਚ ਦਰਜ ਅਤੇ ਬਹੁਤ ਗੰਭੀਰ ਕਿਸਮ ਦੇ ਸ਼ੋਸ਼ਣ ਦੇ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਦਾ ਕਾਨੂੰਨ ਪਰਿਵਰਤਨ ਏਜੰਸੀਆਂ ਦੀ ਇਜਾਜ਼ਤ ਦੇ ਬਿਨਾਂ ਆਸਟਰੇਲੀਆ ਤੋਂ ਬਾਹਰ ਜਾਣਾ ਹੁਣ ਤੋਂ ਅਪਰਾਧ ਮੰਨਿਆ ਜਾਵੇਗਾ। ਆਸਟਰੇਲੀਆ ਦੇ ਅਧਿਕਾਰੀਆਂ ਦੀ ਬੇਨਤੀ ਉੱਤੇ ਉਨ੍ਹਾਂ ਦੇ ਪਾਸਪੋਰਟ ਰੱਦ ਵੀ ਕੀਤੇ ਜਾ ਸਕਦੇ ਹਨ।
ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕਿਹਾ,'' ਆਸਟਰੇਲੀਆ ਵਿਚ ਬਾਲ ਯੋਣ ਸ਼ੋਸਣ ਕਰਨ ਵਾਲੇ ਕਰੀਬ 20,000 ਅਪਰਾਧੀਆਂ ਦਾ ਨਾਮ ਦਰਜ ਹੈ ਜਿਨ੍ਹਾਂ ਨੇ ਇਸ ਲਈ ਸਜ਼ਾ ਵੀ ਭੁਗਤੀ ਹੈ। ਉਨ੍ਹਾਂ ਦੇ ਬਾਰੇ ਵਿਚ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ ਤਾਂ ਕਿ ਭਾਈਚਾਰਾ ਸੁਰੱਖਿਅਤ ਰਹੇ। ਲੰਬੇ ਸਮੇਂ ਤੋਂ ਇਹ ਲੋਕ ਬਿਨਾਂ ਸੂਚਨਾ ਦਿੱਤੇ ਵਿਦੇਸ਼ ਜਾਂਦੇ ਰਹੇ ਹਨ, ਅਜਿਹੇ ਦੇਸ਼ਾਂ ਵਿਚ ਜਾਂਦੇ ਰਹੇ ਹਨ ਜਿੱਥੇ ਕਾਨੂੰਨ ਓਨੇ ਮਜ਼ਬੂਤ ਨਹੀਂ ਹੈ ਅਤੇ ਅਜਿਹੇ ਵਿਚ ਉਨ੍ਹਾਂ ਕੋਲ ਘਿਨੌਣੇ ਅਪਰਾਧ ਨੂੰ ਅੰਜ਼ਾਮ ਦੇਣ ਦਾ ਮੌਕਾ ਹੁੰਦਾ ਹੈ।'' ਪਿਛਲੇ ਸਾਲ 800 ਅਜਿਹੇ ਲੋਕ ਵਿਦੇਸ਼, ਖਾਸ ਕਰ ਕੇ ਏਸ਼ੀਆ ਦੇ ਵਿਕਸਿਤ ਦੇਸ਼ਾਂ ਵਿਚ ਗਏ ਸਨ ਜਿਨ੍ਹਾਂ ਦਾ ਯੋਣ ਅਪਰਾਧੀ ਦੇ ਰੂਪ ਵਿਚ ਨਾਮ ਦਰਜ ਹੈ। ਇਨ੍ਹਾਂ ਵਿਚੋਂ 40 ਫੀਸਦੀ ਨੇ ਤਾਂ ਇਸ ਬਾਰੇ ਵਿਚ ਪੁਲਸ ਨੂੰ ਸੂਚਨਾ ਵੀ ਨਹੀਂ ਦਿੱਤੀ। ਬਿਸ਼ਪ ਨੇ ਕਿਹਾ,'' ਹੁਣ ਤੋਂ ਅਜਿਹਾ ਨਹੀਂ ਹੋਵੇਗਾ।'' ਵਿਦੇਸ਼ਾਂ ਵਿਚ ਬਾਲ ਸ਼ੋਸ਼ਣ ਦੇ ਕਈ ਮਾਮਲਿਆਂ ਦੇ ਚਲਦੇ ਇਹ ਕਦਮ ਚੁੱਕਿਆ ਗਿਆ। ਪਿਛਲੇ ਸਾਲ ਅਜਿਹਾ ਹੀ ਇਕ ਹਾਈ ਪ੍ਰੋਫਾਇਲ ਕੇਸ ਹੋਇਆ ਸੀ ਜਿਸ ਵਿਚ ਆਸਟਰੇਲੀਆ ਦੇ ਰਾਬਰਟ ਐਲਿਸ ਨੂੰ ਇੰਡੋਨੇਸ਼ੀਆ ਦੀ 11 ਕੁੜੀਆਂ ਦਾ ਬਾਲੀ ਟਾਪੂ ਵਿਚ ਯੋਣ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਸੀ।
ਪਾਕਿ 'ਚ ਕਟਾਸਰਾਜ ਮੰਦਰ 'ਚੋਂ ਮੂਰਤੀਆਂ ਗਾਇਬ, ਅਦਾਲਤ ਨੇ ਲਗਾਈ ਫਟਕਾਰ
NEXT STORY