ਸਿਡਨੀ (ਏਜੰਸੀ)— ਸਾਲ 2017 ਸਾਡੇ ਤੋਂ ਅਲਵਿਦਾ ਲੈਣ ਵਾਲਾ ਹੈ ਅਤੇ ਨਵਾਂ ਸਾਲ ਆਉਣ 'ਚ ਬਸ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਹਰ ਕੋਈ ਅਰਦਾਸ ਕਰਦਾ ਹੈ ਕਿ ਆਉਣ ਵਾਲਾ ਨਵਾਂ ਸਾਲ ਭਾਗਾਂ ਭਰਿਆ ਚੜ੍ਹੇ। ਆਸਟ੍ਰੇਲੀਆ 'ਚ ਨਵਾਂ ਸਾਲ ਦਾ ਜਸ਼ਨ ਦੇਖਣ ਵਾਲਾ ਹੁੰਦਾ ਹੈ। ਆਸਟ੍ਰੇਲੀਆ ਦੇ ਸਿਡਨੀ ਸਥਿਤ ਹਾਰਬਰ ਬ੍ਰਿਜ 'ਤੇ ਸ਼ਾਮ ਦਾ ਨਜ਼ਾਰਾ ਮਨ ਨੂੰ ਮੋਹ ਲੈਣ ਵਾਲਾ ਹੁੰਦਾ ਹੈ। ਪਟਾਕਿਆਂ ਦੀ ਰੌਸ਼ਨੀ 'ਚ ਬ੍ਰਿਜ ਬਹੁਤ ਹੀ ਖੂਬਸੂਰਤ ਨਜ਼ਰ ਆਉਂਦਾ ਹੈ। ਬ੍ਰਿਜ 'ਤੇ ਵੱਡੀ ਗਿਣਤੀ 'ਚ ਸੈਲਾਨੀ ਅਤੇ ਆਸਟ੍ਰੇਲੀਆ ਵਾਸੀ ਇਕੱਠੇ ਹੋ ਕੇ ਇਸ ਖੂਬਸੂਰਤ ਨਜ਼ਾਰੇ ਨੂੰ ਦੇਖਦੇ ਹਨ।
ਦੱਸਣਯੋਗ ਹੈ ਕਿ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਭਾਰਤੀ ਭਾਈਚਾਰਾ ਵੀ ਰਹਿੰਦਾ ਹੈ। ਆਸਟ੍ਰੇਲੀਆ ਦਾ ਸਮਾਂ ਭਾਰਤ ਤੋਂ ਸਾਢੇ 5 ਘੰਟੇ ਅੱਗੇ ਹੈ, ਇਸ ਲਈ ਭਾਰਤ ਤੋਂ ਪਹਿਲਾਂ ਆਸਟ੍ਰੇਲੀਆ 'ਚ ਨਵੇਂ ਸਾਲ ਦਾ ਜਸ਼ਨ ਪਹਿਲਾਂ ਮਨਾਇਆ ਜਾਂਦਾ ਹੈ।
ਸਿਡਨੀ ਤੋਂ ਇਲਾਵਾ ਮੈਲਬੌਰਨ, ਪਰਥ, ਕੈਨਬਰਾ ਅਤੇ ਬ੍ਰਿਸਬੇਨ 'ਚ ਰਹਿੰਦੇ ਆਸਟ੍ਰੇਲੀਆ ਵਾਸੀ ਨਵੇਂ ਸਾਲ ਦਾ ਜਸ਼ਨ ਮਿਲ ਕੇ ਮਨਾਉਂਦੇ ਹਨ। ਬ੍ਰਿਸੇਬਨ 'ਚ ਨਵੇਂ ਸਾਲ ਦਾ ਵੱਡਾ ਜਸ਼ਨ ਖਾਸ ਢੰਗ ਨਾਲ ਹੁੰਦਾ ਹੈ। ਮੈਲਬੌਰਨ ਸਥਿਤ ਯਾਰਰਾ ਪਾਰਕ 'ਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਂਦਾ ਹੈ, ਲੋਕ ਇਕੱਠੇ ਹੋਰ ਕੇ ਨਵਾਂ ਸਾਲ ਮਨਾਉਂਦੇ ਹਨ।
ਮਰਜੀ ਨਾਲ ਕਰਵਾਇਆ ਵਿਆਹ, ਪੰਚਾਇਤ ਨੇ ਦਿੱਤੀ ਇਹ ਸਜ਼ਾ
NEXT STORY