ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ 3 ਹਮਲਾਵਰਾਂ ਦੇ ਸਮੂਹ ਨੇ ਇਕ ਵਿਗਿਆਨੀ 'ਤੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਸੱਜੀ ਅੱਖ ਦੀ ਰੋਸ਼ਨੀ ਪੂਰੀ ਤਰ੍ਹਾਂ ਨਾਲ ਚੱਲੀ ਗਈ ਹੈ। ਵਿਗਿਆਨੀ 'ਤੇ ਇਹ ਹਮਲਾ ਮੈਲਬੌਰਨ ਸਥਿਤ ਇਕ ਨਾਈਟ ਕਲੱਬ 'ਚ ਬੀਤੀ 26 ਮਈ ਨੂੰ ਕੀਤਾ ਗਿਆ ਸੀ, ਜਿੱਥੇ ਕੁਝ ਵਿਅਕਤੀਆਂ ਨਾਲ ਬਹਿਸ ਦੌਰਾਨ 26 ਸਾਲਾ ਵਿਗਿਆਨੀ ਇਲੀਅਟ ਹਾਰਵੇ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸ ਦੀ ਅੱਖ 'ਤੇ ਮੁੱਕੇ ਮਾਰੇ ਸਨ। ਵਿਕਟੋਰੀਆ ਪੁਲਸ ਨੇ ਕਿਹਾ ਕਿ 3 ਵਿਅਕਤੀਆਂ ਨੇ ਹਾਰਵੇ ਦੀ ਅੱਖ 'ਤੇ ਮੁੱਕੇ ਮਾਰੇ ਅਤੇ ਉਸ ਨੂੰ ਧੱਕਾ ਦਿੱਤਾ, ਉਹ ਉਦੋਂ ਤੱਕ ਉਸ ਨੂੰ ਮਾਰਦੇ ਰਹੇ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਇਸ ਹਮਲੇ ਕਾਰਨ ਉਸ ਦੀ ਸੱਜੀ ਅੱਖ ਦੀ ਰੋਸ਼ਨੀ ਚੱਲੀ ਗਈ।
ਹਾਰਵੇ ਨੇ ਆਪਣੇ ਬਿਆਨ 'ਚ ਕਿਹਾ ਕਿ ਮੈਂ ਸੋਚਦਾ ਹਾਂ ਕਿ ਸ਼ਾਇਦ ਉਨ੍ਹਾਂ ਨੂੰ ਮੇਰੇ ਵਾਲਾਂ ਦਾ ਸਟਾਈਲ ਪਸੰਦ ਨਹੀਂ ਸੀ, ਮੇਰੇ ਵਾਲ ਫੁਵਾਰੇ ਵਾਂਗ ਹਨ। ਹਾਰਵੇ ਨੇ ਕਿਹਾ ਕਿ ਉਸ ਰਾਤ 10 ਵਜੇ ਮੈਂ ਨਾਈਟ ਕਲੱਬ 'ਚ ਹਮਲਾਵਰਾਂ ਨੂੰ ਪਹਿਲੀ ਵਾਰ ਦੇਖਿਆ ਸੀ। ਪੁਲਸ-ਪੁਲਸ ਸੁਣ ਕੇ ਉਹ ਨਾਈਟ ਕਲੱਬ 'ਚੋਂ ਦੌੜ ਗਏ। ਹਮਲੇ ਤੋਂ ਬਾਅਦ ਹਾਰਵੇ ਦੀ ਅੱਖ ਦਾ ਆਪਰੇਸ਼ਨ ਕੀਤਾ ਗਿਆ ਪਰ ਉਸ ਦੀ ਅੱਖ ਦੀ ਰੋਸ਼ਨੀ ਪੂਰੀ ਤਰ੍ਹਾਂ ਜਾ ਚੁੱਕੀ ਹੈ, ਜਿਸ ਕਾਰਨ ਹੁਣ ਉਹ ਵਾਤਾਵਰਣ ਵਿਗਿਆਨੀ ਵਜੋਂ ਕੰਮ ਕਰਨ 'ਚ ਅਸਮਰੱਥ ਹੈ। ਓਧਰ ਪੁਲਸ ਨੇ ਦੱਸਿਆ ਕਿ ਜਾਂਚਕਰਤਾ ਨੇ ਉਸ ਰਾਤ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰ ਕੇ ਤਿੰਨੋਂ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਤਾਂ ਕਿ ਉਨ੍ਹਾਂ ਨੂੰ ਪਛਾਣਨ 'ਚ ਮਦਦ ਮਿਲ ਸਕੇ।
ਆਈ. ਐੱਸ. ਦੇ ਕਬਜੇ ਵਾਲੇ ਮੋਸੁਲ 'ਚ ਫਸੇ ਹਨ ਕਰੀਬ 20,000 ਆਮ ਲੋਕ
NEXT STORY