ਟੋਰਾਂਟੋ— ਜੋ ਲੋਕ ਸੰਗੀਤ ਨੂੰ ਬਿਲਕੁਲ ਪਸੰਦ ਨਹੀਂ ਕਰਦੇ, ਉਨ੍ਹਾਂ ਦੇ ਦਿਮਾਗ ਦੇ ਦੋ ਖੇਤਰਾਂ ਵਿਚਕਾਰ ਸੰਪਰਕ ਘੱਟ ਜਾਣ ਦਾ ਖਤਰਾ ਰਹਿੰਦਾ ਹੈ ਕਿਉਂਕਿ ਇਨ੍ਹਾਂ 'ਚੋਂ ਇਕ ਹਿੱਸਾ ਧੁਨੀ ਦੀ ਪ੍ਰੋਸੈਸਿੰਗ ਨਾਲ ਸੰਬੰਧਤ ਹੁੰਦਾ ਹੈ ਅਤੇ ਦੂਜਾ ਹਿੱਸਾ ਸਕਾਰਾਤਮਕ ਸੋਚ ਵਾਲਾ ਹੁੰਦਾ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਇਕ ਨਵੇਂ ਅਧਿਐਨ ਵਿਚ। ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਵਿਚ 'ਮਿਊਜ਼ੀਅਕਲ ਏਨਹੇਡੋਨੀਆ' ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਹ ਸਥਿਤੀ ਕੁੱਲ ਜਨ ਸੰਖਿਆ ਦੇ 5 ਫੀਸਦੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਸਪੇਨ ਦੀ ਯੂਨੀਵਰਸਿਟੀ ਆਫ ਬਾਰਸੀਲੋਨਾ, ਮਾਂਟਰੀਅਲ ਨਿਊਰੋਲਾਜੀਕਲ ਇੰਸਟੀਚਿਊਟ ਅਤੇ ਕੈਨੇਡਾ ਦੇ ਹਸਪਤਾਲ ਆਫ ਮੈਕਗ੍ਰਿਲ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਮੰਨਿਆ ਕਿ ਇਸ ਸਥਿਤੀ ਦੇ ਸ਼ਿਕਾਰ ਲੋਕਾਂ ਦੇ ਦਿਮਾਗ ਦੇ ਉਨ੍ਹਾਂ ਦੋ ਹਿੱਸਿਆਂ ਵਿਚ ਸੰਚਾਲਨ ਸੰਬੰਧੀ ਸੰਪਰਕ ਦੀ ਕਮੀ ਰਹਿੰਦੀ ਹੈ, ਜੋ ਅਸੀਂ ਕਿਸੀ ਧੁਨੀ ਦੀ ਪ੍ਰੋਸੈਸਿੰਗ ਅਤੇ ਸਕਾਰਾਤਮਕ ਅਨੁਭਵ ਲੈਣ ਵਾਲੇ ਮਹਿਸੂਸ ਕਰਦੇ ਹਾਂ। ਸ਼ੋਧਕਰਤਾਵਾਂ ਨੇ 45 ਸਿਹਤਮੰਦ ਲੋਕਾਂ ਦੀ ਸੰਗੀਤ ਦੇ ਪ੍ਰਤੀ ਸੰਵੇਦਨਸ਼ੀਲਤਾ ਮਾਪਣ ਲਈ ਉਨ੍ਹਾਂ ਨੂੰ ਇਕ ਪ੍ਰਸ਼ਨਾਵਲੀ ਦਿੱਤੀ। ਇਨ੍ਹਾਂ ਨੂੰ ਇਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਆਧਾਰ 'ਤੇ ਸੰਵੇਦਨਸੀਲਤਾ ਦੇ ਤਿੰਨ ਮੁੱਖ ਸਮੂਹਾਂ ਵਿਚ ਵੰਡਿਆ ਗਿਆ। ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਲੋਕ ਸੰਗੀਤ ਦੇ ਪ੍ਰਤੀ ਉੱਚ ਸੰਵੇਦਨਸ਼ੀਲਤਾ ਰੱਖਦੇ ਹਨ, ਉਨ੍ਹਾਂ ਦੇ ਦਿਮਾਗ ਦੇ ਇਨ੍ਹਾਂ ਹਿੱਸਿਆਂ ਵਿਚ ਸੰਪਰਕ ਜ਼ਿਆਦਾ ਹੁੰਦਾ ਹੈ। ਇਹ ਅਧਿਐਨ ਪੀ. ਐੱਨ. ਏ. ਐੱਸ. ਨਾਮੀ ਜਰਨਲ ਵਿਚ ਪ੍ਰਕਾਸ਼ਤ ਕੀਤਾ ਗਿਆ।
ਚੀਨ 'ਚ 5 ਵਿਅਕਤੀਆਂ ਨੂੰ ਬਰਡ ਫਲੂ ਹੋਣ ਦੇ ਮਾਮਲੇ ਆਏ ਸਾਹਮਣੇ
NEXT STORY