ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਰਹਿਣ ਵਾਲੇ ਇਕ ਜੋੜੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਬਿੱਲੀ ਹੈ। ਜਦੋਂ ਉਨ੍ਹਾਂ ਨੇ ਇਸ ਬਿੱਲੀ ਨੂੰ ਖਰੀਦਿਆ ਤਾਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਵੱਡੀ ਹੋ ਕੇ ਦੁਨੀਆ ਦੀ ਸਭ ਤੋਂ ਵੱਡੀ ਬਿੱਲੀ ਬਣ ਜਾਵੇਗੀ। ਗਿੰਨੀਜ਼ ਬੁੱਕ ਰਿਕਾਰਡਜ਼ ਦੀ ਟੀਮ ਨੇ ਜਦੋਂ ਇਸ ਬਿੱਲੀ ਨੂੰ ਸੋਸ਼ਲ ਮੀਡੀਆ 'ਤੇ ਦੇਖਿਆ ਤਾਂ ਤਾਂ ਉਹ ਬਿੱਲੀ ਨੂੰ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਨੇ ਇਸ ਬਿੱਲੀ ਦੀ ਮਾਲਕਣ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਇਸ ਬਿੱਲੀ ਦਾ ਨਾਂ ਰਿਕਾਰਡ 'ਚ ਦੁਨੀਆ ਦੀ ਸਭ ਤੋਂ ਵੱਡੀ ਬਿੱਲੀ ਦੇ ਨਾਂ 'ਤੇ ਦਰਜ ਕੀਤਾ।
ਓਮਨ ਨਾਂ ਦੀ ਇਹ ਨਰ ਬਿੱਲੀ ਬਹੁਤ ਛੋਟੀ ਸੀ, ਜਦੋਂ ਉਸ ਨੂੰ ਘਰ ਲਿਆਂਦਾ ਗਿਆ ਸੀ। ਬਾਅਦ ਵਿਚ ਉਸ ਦਾ ਆਕਾਰ ਵਧਦਾ ਹੀ ਗਿਆ। ਉਸ ਦੀ ਮਾਲਕਣ ਸਟੈਫਨੀ ਹਿਰਸਟ ਨੇ ਜਦੋਂ ਉਸ ਦਾ ਨਾਪ ਲਿਆ ਤਾਂ ਉਸ ਦੀ ਲੰਬਾਈ 120 ਸੈਂਟੀਮੀਟਰ ਅਤੇ ਭਾਰ 14 ਕਿਲੋ ਹੈ। ਜਦੋਂ ਉਸ ਦੀ ਤਸਵੀਰ ਨੂੰ ਇੰਸਟਰਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਤਾਂ ਓਮਰ ਦੀ ਲੋਕਪ੍ਰਿਅਤਾ ਵਧਦੀ ਹੀ ਚਲੀ ਗਈ। ਓਮਰ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਲੱਖਾਂ 'ਚ ਹੋ ਗਈ ਹੈ। ਲੋਕ ਉਸ ਦੀ ਤਸਵੀਰ ਨੂੰ ਵਧ ਤੋਂ ਵਧ ਸ਼ੇਅਰ ਕਰ ਰਹੇ ਹਨ।
ਉਸ ਦੀ ਰੋਜ਼ਾਨਾ ਦੀ ਰੁਟੀਨ ਕਾਇਮ ਹੈ। ਇਸ 'ਚ ਸਵੇਰੇ 5 ਵਜੇ ਉਠਣਾ, ਨਾਸ਼ਤਾ ਕਰਨਾ, ਬਾਹਰ ਘੁੰਮਣਾ ਆਦਿ ਸ਼ਾਮਲ ਹੈ। ਉਸ ਨੂੰ ਰਾਅ ਕੰਗਾਰੂ ਦਾ ਮੀਟ ਖਾਣਾ ਹੀ ਪਸੰਦ ਹੈ। ਉਸ ਦੀ ਨੀਂਦ ਸੋਫੇ 'ਤੇ ਹੀ ਪੂਰੀ ਹੁੰਦੀ ਹੈ। ਉਸ ਨੂੰ ਕਾਫੀ ਥਾਂ ਦੀ ਲੋੜ ਹੁੰਦੀ ਹੈ ਅਤੇ ਸੌਂਣ ਲਈ ਉਸ ਨੂੰ ਦੁਲਾਰ ਵੀ ਚਾਹੀਦੀ ਹੈ।
ਵੀਅਤਨਾਮ ਦੇ ਪ੍ਰਧਾਨ ਮੰਤਰੀ ਜ਼ੁਆਨ ਫੁਕ ਨਾਲ ਮੁਲਾਕਾਤ ਕਰਨਗੇ ਟਰੰਪ
NEXT STORY