ਸਿਡਨੀ— ਆਸਟਰੇਲੀਆ ਦੇ ਗਿਰਜਾ ਘਰਾਂ 'ਚ ਬਾਲ ਜਿਨਸੀ ਸ਼ੋਸ਼ਣ ਸੰਬੰਧੀ ਜਾਂਚ 'ਚ ਜਿਹੜੇ ਅੰਕੜੇ ਸਾਹਮਣੇ ਆਏ ਹਨ, ਉਹ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 1950 ਤੋਂ 2010 ਦੇ ਦਰਮਿਆਨ ਸੱਤ ਫੀਸਦੀ ਕੈਥੋਲਿਕ ਪਾਦਰੀਆਂ 'ਤੇ ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ ਪਰ ਇਨ੍ਹਾਂ ਦੀ ਕਦੇ ਜਾਂਚ ਹੀ ਨਹੀਂ ਕੀਤੀ ਗਈ। 'ਦ ਰਾਇਲ ਕਮੀਸ਼ਨ ਇੰਨ ਟੂ ਚਾਈਲਡ ਸੈਕਸੁਅਲ ਐਬੀਊਜ਼' ਨੂੰ ਪਤਾ ਲੱਗਿਆ ਕਿ ਗਿਰਜਾ ਘਰ ਅਧਿਕਾਰੀਆਂ ਦੇ ਕੋਲ ਬਾਲ ਜਿਨਸੀ ਸ਼ੋਸ਼ਣ ਦੇ ਕਥਿਤ ਤੌਰ 'ਤੇ 4,444 ਮਾਮਲੇ ਦਰਜ ਕਰਾਏ ਗਏ ਸਨ, ਜਿਨ੍ਹਾਂ 'ਚੋਂ 15 ਫੀਸਦੀ ਤੋਂ ਵਧੇਰੇ 'ਚ ਦੋਸ਼ ਪਾਦਰੀਆਂ 'ਤੇ ਲੱਗੇ। ਆਸਟਰੇਲੀਆ ਨੇ ਦੇਸ਼ ਭਰ 'ਚ ਬਾਲ ਜਿਨਸੀ ਸ਼ੋਸ਼ਣ ਮਾਮਲਿਆਂ ਦੀ ਜਾਂਚ ਲਈ ਵਧਦੇ ਦਬਾਅ ਦੇ ਮੱਦੇਨਜ਼ਰ ਕਰੀਬ ਇੱਕ ਦਹਾਕੇ ਬਾਅਦ ਸਾਲ 2012 'ਚ 'ਦ ਰਾਇਲ ਕਮਿਸ਼ਨ' ਨੂੰ ਜਾਂਚ ਦੇ ਹੁਕਮ ਦਿੱਤੇ। ਚਾਰ ਸਾਲਾਂ ਦੀ ਸੁਣਵਾਈ ਤੋਂ ਬਾਅਦ ਜਾਂਚ ਹੁਣ ਆਪਣੇ ਆਖ਼ਰੀ ਪੜਾਅ 'ਚ ਹੈ। ਸਿਡਨੀ 'ਚ ਚੱਲ ਰਹੀ ਜਾਂਚ 'ਚ ਪੁੱਛਗਿੱਛ ਦੀ ਅਗਵਾਈ ਕਰ ਰਹੀ ਵਕੀਲ ਗੇਲ ਫਰਨੇਸ ਨੇ ਕਿਹਾ, 'ਸਾਲ 1950 ਤੋਂ 2010 ਦੇ ਵਿਚਕਾਰਲੇ ਮਾਮਲਿਆਂ 'ਚ ਕੁੱਲ ਸੱਤ ਫੀਸਦੀ ਪਾਦਰੀ ਕਥਿਤ ਦੋਸ਼ੀ ਸਨ।' ਉਨ੍ਹਾਂ ਕਿਹਾ, 'ਅੰਕੜੇ ਨਿਰਾਸ਼ਾਜਨਕ ਹਨ। ਬੱਚਿਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਉਸ ਨਾਲੋਂ ਵੀ ਬੁਰਾ ਇਹ ਕਿ ਉਨ੍ਹਾਂ ਨੂੰ ਸਜ਼ਾ ਵੀ ਦਿੱਤੀ ਗਈ। ਦੋਸ਼ਾਂ ਦੀ ਜਾਂਚ ਨਹੀਂ ਕੀਤੀ ਗਈ।'
ਕੈਨੇਡਾ: ਟੋਰਾਂਟੋ ਹਾਈਵੇਅ 'ਤੇ ਪੰਜਾਬੀਆਂ ਨੇ ਦਿਖਾਈ ਬਦਮਾਸ਼ੀ, ਔਰਤਾਂ ਦੀ ਕਾਰ ਨੂੰ ਘੇਰ ਕੇ ਕੀਤਾ ਕਾਰਾ
NEXT STORY