ਓਸ਼ਾਵਾ— ਐਤਵਾਰ ਦੀ ਸਵੇਰੇ ਓਸ਼ਾਵਾ 'ਚ ਇਕ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ 3:15 ਵਜੇ ਰਾਸਲੈਂਡ ਰੋਡ 'ਤੇ ਇਕ ਕਾਰ 'ਚ ਚਾਰ ਲੋਕ ਸਵਾਰ ਸਨ, ਜੋ ਕਿ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਬਾਕੀਆਂ ਨੂੰ ਵੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਾਰ 'ਚ ਸਵਾਰ ਵਿਅਕਤੀਆਂ 'ਚੋਂ ਇਕ ਨੇ ਦੱਸਿਆ ਕਿ ਉਨ੍ਹਾਂ 'ਚੋਂ ਇਕ ਦੀ ਮੌਤ ਹਾਦਸੇ ਦੇ 40 ਸਕਿੰਟਾਂ 'ਚ ਹੋ ਗਈ ਸੀ। ਪੁਲਸ ਨੇ ਹਾਦਸੇ ਦੇ ਬਾਅਦ ਚਾਲਕ ਦੇ ਖਿਲਾਫ ਖਤਰਨਾਕ ਡਰਾਈਵਿੰਗ ਦੇ ਸਬੰਧ 'ਚ ਮਾਮਲਾ ਦਰਜ ਕੀਤਾ ਹੈ। ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਹਾਦਸੇ ਦਾ ਕਾਰਨ ਸ਼ਰਾਬ ਹੈ ਜਾਂ ਨਹੀਂ। ਇਸ ਹਾਦਸੇ ਦੇ ਬਾਅਦ ਰੋਡ ਬੰਦ ਕਰ ਦਿੱਤੀ ਗਈ।
ਡੋਕਲਾਮ 'ਤੇ ਹੈ ਪੂਰੀ ਦੁਨੀਆ ਦੀ ਨਜ਼ਰ ਪਰ ਚੀਨ ਦੇ ਨੌਜਵਾਨਾਂ ਦਾ ਇਹ ਹੈ ਰਵੱਈਆ
NEXT STORY