ਟਿੰਮਿਨਜ਼ - ਉੱਤਰੀ ਓਨਟਾਰੀਓ ਦੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇਕ ਸੜੀ ਹੋਈ ਗੱਡੀ 'ਚੋਂ 4 ਅਣ-ਪਛਾਤੇ ਵਿਅਕਤੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਹੋਈਆਂ ਹਨ।
ਟਿੰਮਿਨਜ਼, ਓਨਟਾਰੀਓ ਦੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰ ਸ਼ੁੱਕਰਵਾਰ ਦੁਪਹਿਰ ਨੂੰ ਮਿਲੀ ਸੀ ਪਰ ਸਾਡੇ ਅਧਿਕਾਰੀ ਅਜੇ ਵੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਅੱਗ ਕਿਵੇਂ ਲੱਗੀ। ਪੁਲਸ ਨੇ ਕਿਹਾ ਕਿ ਉਨ੍ਹਾਂ 4 ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।
ਡਿਪਟੀ ਚੀਫ ਡੈੱਸ ਵਾਲਸ਼ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਤਰ੍ਹਾਂ 4 ਲਾਸ਼ਾਂ ਇਕ ਗੱਡੀ 'ਚੋਂ ਮਿਲਣੀਆਂ ਕਾਫੀ ਸ਼ੱਕ ਪੈਦਾ ਕਰਦਾ ਹੈ ਕਿ ਕਿਸੇ ਨੇ ਪੁਰਾਣੀ ਰੰਜ਼ਿਸ਼ ਦੇ ਚੱਲਦਿਆ ਇਸ ਘਟਨਾ ਨੂੰ ਤਾਂ ਨਹੀਂ ਅੰਜ਼ਾਮ ਦਿੱਤਾ। ਟਿੰਮਿਨਜ਼ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
3.5 ਅਰਬ ਸਾਲ ਪਹਿਲਾਂ ਸੁੱਕ ਗਈਆਂ ਸਨ ਲਾਲ ਗ੍ਰਹਿ ਦੀਆਂ ਝੀਲਾਂ
NEXT STORY