ਓਟਾਵਾ— ਬੀਤੇ ਦੋ ਮਹੀਨਿਆਂ ਤੋਂ ਕੈਨੇਡਾ ਭਿਆਨਕ ਠੰਡ ਦੀ ਲਪੇਟ ਵਿਚ ਸੀ ਪਰ ਹੁਣ ਓਟਾਵਾ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ। ਸ਼ੁੱਕਰਵਾਰ ਨੂੰ ਓਟਾਵਾ ਵਿਚ 2 ਤੋਂ 4 ਸੈਂਟੀਮੀਟਰ ਤੱਕ ਬਰਫਬਾਰੀ ਹੋਵੇਗੀ। ਇਸ ਦੌਰਾਨ ਤਾਪਮਾਨ ਸਵੇਰ ਨੂੰ 2 ਡਿਗਰੀ ਸੈਲਸੀਅਸ, ਜਦੋਂ ਕਿ ਰਾਤ ਨੂੰ ਮਨਫੀ 2 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸਵੇਰੇ ਲੋਕਾਂ ਨੂੰ ਸੂਰਜ ਦੇ ਦਰਸ਼ਨ ਹੋਣਗੇ ਅਤੇ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਗਰਮੀ ਕਾਰਨ ਬਰਫ ਪਿਘਲਣ ਕਰਕੇ ਰਾਤ ਨੂੰ ਮੌਸਮ ਠੰਡਾ ਰਹੇਗਾ ਅਤੇ ਤਾਪਮਾਨ ਮਨਫੀ 8 ਡਿਗਰੀ ਤੱਕ ਪਹੁੰਚ ਸਕਦਾ ਹੈ। ਐਤਵਾਰ ਨੂੰ ਫਿਰ ਤੋਂ ਭਾਰੀ ਬਰਫਬਾਰੀ ਹੋ ਸਕਦੀ ਹੈ। ਅਗਲੇ ਹਫਤੇ ਮੌਸਮ ਗਰਮ ਰਹੇਗਾ ਹਾਲਾਂਕਿ ਸੋਮਵਾਰ ਅਤੇ ਮੰਗਲਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਧੀਆਂ ਨਹੀਂ ਆਪਣੇ ਪਿਤਾ ਤੋਂ ਘੱਟ, ਜਾਣੋ ਦੁਨੀਆ ਦੀਆਂ ਸਭ ਤੋਂ ਤਾਕਤਵਰ ਧੀਆਂ ਬਾਰੇ (ਤਸਵੀਰਾਂ)
NEXT STORY