ਕਰਾਚੀ— ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ਕਰਾਚੀ ਵਿਚ 3 ਮੰਜ਼ਿਲਾ ਇਕ ਇਮਾਰਤ ਦੇ ਢਹਿ ਜਾਣ ਕਾਰਨ ਇਕ ਔਰਤ ਅਤੇ ਇਕ ਬੱਚੇ ਸਮੇਤ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਲਿਆਕਤਾਬਾਦ ਸ਼ਹਿਰ ਵਿਚ ਮਲਬੇ ਵਿਚੋਂ ਜਿਊਂਦੇ ਲੋਕਾਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਇਕ ਹਸਪਤਾਲ ਲੈ ਗਏ। ਕਈ ਹੋਰ ਲੋਕਾਂ ਦੇ ਮਲਬੇ ਵਿਚ ਫਸੇ ਹੋਣ ਦਾ ਸ਼ੱਕ ਹੈ।
ਇਕ ਖਬਰ ਮੁਤਾਬਕ ਮਲਬੇ ਵਿਚੋਂ ਇਕ ਔਰਤ ਅਤੇ ਇਕ ਬੱਚੇ ਸਮੇਤ 4 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਇਕ ਚਸ਼ਮਦੀਦ ਨੇ ਦੱਸਿਆ ਕਿ 20 ਲੋਕ ਇਮਾਰਤ ਵਿਚ ਰਹਿ ਰਹੇ ਸਨ। ਇਲਾਕੇ ਦੇ ਨਿਵਾਸੀਆਂ ਮੁਤਾਬਕ ਇਮਾਰਤ ਲੱਗਭਗ ਖਸਤਾ ਹਾਲਤ ਵਿਚ ਸੀ ਅਤੇ ਤੀਜੀ ਮੰਜ਼ਿਲ ਦਾ ਨਿਰਮਾਣ ਗੈਰ-ਕਾਨੂੰਨੀ ਤਰੀਕੇ ਨਾਲ ਕੁਝ ਮਹੀਨੇ ਪਹਿਲਾਂ ਹੀ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਸੈਂਟਰਲ ਕੈਪਟਨ (ਸੈਵਾ-ਮੁਕਤ) ਫਰੀਦੁਦੀਨ ਮੁਸਤਫਾ ਨੇ ਦੱਸਿਆ ਕਿ ਛੋਟੀ ਜਿਹੀ ਜਗ੍ਹਾ ਵਿਚ ਕਈ ਮੰਜ਼ਿਲਾ ਇਮਾਰਤ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਹੈ ਅਤੇ ਸਿੰਧ ਬਿਲਡਿੰਗ ਕੰਟਰੋਲ ਅਥਾਰਿਟੀ ਮੁੱਦੇ 'ਤੇ ਨਜ਼ਰ ਰੱਖਣ ਲਈ ਜ਼ਿੰਮੇਦਾਰ ਹੈ।
ਕੀ ਤੁਸੀਂ ਸਦਾੱਮ ਹੁਸੈਨ ਦੀਆਂ ਇਨ੍ਹਾਂ ਦਿਲਚਸਪ ਗੱਲਾਂ ਬਾਰੇ ਵਿਚ ਜਾਣਦੇ ਹੋ?
NEXT STORY