ਇਸਲਾਮਾਬਾਦ— ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਭਾਰਤ ਉਨ੍ਹਾਂ 54 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰੇਗਾ, ਜਿਨ੍ਹਾਂ ਨੇ ਭਾਰਤੀ ਜੇਲਾਂ 'ਚ ਆਪਣੀ ਸਜ਼ਾ ਪੂਰੀ ਕਰ ਲਈ ਹੈ। ਵਿਦੇਸ਼ ਦਫਤਰ ਨੇ ਇਥੇ ਕਿਹਾ ਕਿ ਪਾਕਿਸਤਾਨ ਨੂੰ ਉਮੀਦ ਹੈ ਕਿ ਉਸ ਨੇ ਜੋ ਦੋਸਤਾਨਾ ਰਵੱਈਆ ਦਿਖਾਇਆ ਹੈ, ਉਹੀ ਰਵੱਈਆ ਭਾਰਤ ਵਲੋਂ ਵੀ ਦਿਖਾਇਆ ਜਾਵੇਗਾ।
ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਇਸਲਾਮਾਬਾਦ 54 ਪਾਕਿਸਤਾਨੀ ਕੈਦੀਆਂ ਦੀ ਰਿਹਾਈ ਦੇ ਮਾਮਲੇ ਨੂੰ ਭਾਰਤ ਦੇ ਸਾਹਮਣੇ ਚੁੱਕ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਕੈਦੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਭਾਰਤੀ ਜੇਲਾਂ 'ਚ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 60 ਸਾਲ ਤੋਂ ਜ਼ਿਆਦਾ ਤੇ 18 ਸਾਲ ਤੋਂ ਘੱਟ ਦੀ ਉਮਰ ਦੇ ਕੈਦੀਆਂ ਦੇ ਸਬੰਧ 'ਚ ਮਨੁੱਖੀ ਪ੍ਰਸਤਾਵਾਂ 'ਤੇ ਭਾਰਤ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਹੈ।
ਇਸ ਬ੍ਰਿਟਿਸ਼ ਜੋੜੇ ਦੀ ਖੁੱਲ੍ਹੀ ਕਿਸਮਤ, ਲੱਗੀ 189 ਕਰੋੜ ਰੁਪਏ ਦੀ ਲਾਟਰੀ
NEXT STORY