ਨਿਊਯਾਰਕ, ( ਰਾਜ ਗੋਗਨਾ)— ਅਮਰੀਕਾ 'ਚ ਪੜ੍ਹਾਈ ਕਰਨ ਗਏ ਫਗਵਾੜੇ ਦੇ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ (21 ਸਾਲ) ਦਾ ਕੁੱਝ ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਤੇ ਐਤਵਾਰ ਨੂੰ (26 ਨਵੰਬਰ) ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਸ ਦੇ ਮਾਪੇ ਫਗਵਾੜੇ ਦੇ ਪਿੰਡ ਖੋਥੜਾ ਤੋਂ ਫਰਿਜ਼ਨੋ (ਅਮਰੀਕਾ) ਪੁੱਜ ਚੁੱਕੇ ਹਨ। ਧਰਮਪ੍ਰੀਤ ਨੂੰ ਕੈਲੀਫੋਰਨੀਆ ਦੇ ਮਡੇਰਾ ਸ਼ਹਿਰ ਦੇ ਟਾਕਲ ਬਾਕਸ ਗੈਸ ਸਟੇਸ਼ਨ ਨਾਲ ਸਥਿਤ ਸਟੋਰ 'ਤੇ ਚੋਰੀ ਕਰਨ ਆਏ ਇੱਕ ਨਸ਼ੇੜੀ ਪੰਜਾਬੀ ਨੇ ਹੀ ਮਾਰ ਦਿੱਤਾ ਸੀ। ਧਰਮਪ੍ਰੀਤ ਦਾ ਅੰਤਿਮ ਸੰਸਕਾਰ ਅਮਰੀਕਾ 'ਚ ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ ਫਾਊਲਰ ਵਿਖੇ 26 ਨਵੰਬਰ ਦਿਨ ਐਤਵਾਰ ਸਵੇਰੇ 11 ਤੋਂ ਦੁਪਿਹਰ 1 ਦਰਮਿਆਨ ਹੋਵੇਗਾ। ਅਮਰੀਕਾ ਦੇ ਸਥਾਨਕ ਸਮੇਂ ਮੁਤਾਬਕ ਉੱਥੇ ਸ਼ਨੀਵਾਰ ਦੀ ਰਾਤ ਹੈ। ਪਰਿਵਾਰ ਨੇ ਦੱਸਿਆ ਕਿ ਭੋਗ ਅਤੇ ਅੰਤਿਮ ਅਰਦਾਸ ਗੁਰਦੁਵਾਰਾ ਕ੍ਰਦ੍ਰਜ਼ ਵਿਖੇ ਹੋਣਗੇ।
ਜਵਾਨ ਪੁੱਤ ਦੀ ਮੌਤ ਨੇ ਮਾਪਿਆਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਤਾਂ ਆਪਣੇ ਲਾਡਲੇ ਦੇ ਸੁਨਹਿਰੇ ਭਵਿੱਖ ਲਈ ਸੁਪਨੇ ਸਜਾ ਰਹੇ ਸਨ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪਰਿਵਾਰ ਇਸ ਸਮੇਂ ਬਹੁਤ ਦੁਖੀ ਤੇ ਪਰੇਸ਼ਾਨ ਹੈ। ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
'ਵੈਲਨਟਾਈਨ ਡੇਅ' 'ਤੇ ਕੀਤਾ ਸੀ ਪ੍ਰੇਮਿਕਾ ਦਾ ਕਤਲ, ਮਸ਼ਹੂਰ ਬਲੇਡ ਰਨਰ ਦੀ ਸਜ਼ਾ ਹੋਈ ਦੁੱਗਣੀ
NEXT STORY