ਸਿਡਨੀ (ਬਿਊਰੋ)— ਨਿਊ ਸਾਊਥ ਵੇਲਜ਼ ਦੀ ਜ਼ਿਲਾ ਅਦਾਲਤ ਜੱਜ ਸ਼ੈਰੌਨ ਨੌਰਟਨ ਨੇ ਸ਼ੁੱਕਰਵਾਰ ਨੂੰ ਤਿੰਨ ਵਿਅਕਤੀਆਂ ਨੂੰ ਘੱਟੋ-ਘੱਟ 21 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ 'ਤੇ ਇਕ ਨਾਬਾਲਗ ਲੜਕੀ ਦਾ ਬਲਾਤਕਾਰ ਕਰਨ ਦੇ ਦੋਸ਼ ਲੱਗੇ ਸਨ। ਸਾਲ 2015 ਵਿਚ ਪੱਛਮੀ ਸਿਡਨੀ ਦੇ ਇਕ ਘਰ ਵਿਚ ਹੋਈ ਪਾਰਟੀ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਅਦਾਲਤ ਨੇ 27 ਸਾਲਾ ਟ੍ਰਿਸਟਨ ਕਾਰਲਾਈਲ ਵਾਟਸਨ ਨੂੰ 6 ਸਾਲ, 25 ਸਾਲਾ ਐਂਡਰਿਊ ਵਾਟਰਸ ਨੂੰ 11 ਸਾਲ ਅਤੇ 27 ਸਾਲਾ ਕੁਰਤ ਸਟੀਵਨਸਨ ਨੂੰ 13 ਸਾਲ ਜੇਲ ਦੀ ਸਜ਼ਾ ਸੁਣਾਈ। ਅਗਸਤ 2017 ਵਿਚ ਇਕ ਜਿਊਰੀ ਨੇ ਵੱਖ-ਵੱਖ ਮਾਮਲਿਆਂ ਵਿਚ ਇੰਨਾ ਤਿੰਨਾਂ ਨੂੰ ਦੋਸ਼ੀ ਪਾਇਆ ਸੀ। ਇਸ ਦੇ ਨਾਲ ਹੀ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਉਹ ਦੋਸ਼ੀ ਪਾਏ ਗਏ ਸਨ। 16 ਸਾਲ ਪੀੜਤ ਲੜਕੀ ਦੇ ਬਿਆਨ ਮੁਤਾਬਕ ਮਈ ਮਹੀਨੇ ਵਿਚ 8 ਵਿਅਕਤੀਆਂ ਨੇ ਉਸ ਦਾ ਬਲਾਤਕਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਲੜਕੀ ਦੀ ਅਸ਼ਲੀਲ ਵੀਡੀਓ ਵੀ ਬਣਾਈ ਸੀ। ਪੁਲਸ ਨੇ ਵੀਡੀਓ ਬਣਾਉਣ ਵਾਲੇ 26 ਸਾਲਾ ਆਇਡੇਨ ਡੇਵੇਰਿਊਕਸ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ ਅਕਤੂਬਰ 2017 ਵਿਚ 5 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ।
ਰੂਸ ਦੇ ਇਕ ਸਕੂਲ 'ਚ ਕੁਹਾੜੀ ਨਾਲ ਹਮਲਾ, 6 ਜ਼ਖਮੀ
NEXT STORY