ਸਿਡਨੀ— ਅਮਰੀਕਾ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ਰਣਾਰਥੀਆਂ ਨੂੰ ਲੈ ਕੇ ਆਸਟਰੇਲੀਆ ਨਾਲ ਇਕ ਵਿਵਾਦਪੂਰਨ ਸਮਝੌਤੇ ਨੂੰ ਸਵੀਕਾਰ ਕਰਦੇ ਹੋਏ ਉਹ 1250 ਸ਼ਰਣਾਰਥੀਆਂ ਨੂੰ ਆਪਣੇ ਦੇਸ਼ 'ਚ ਵਸਾਏੇਗਾ। ਇਸ ਸਮਝੌਤੇ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਦੇ ਬਕਵਾਸ ਕਰਾਰ ਦਿੱਤਾ ਸੀ। ਇੱਥੇ ਦੱਸ ਦੇਈਏ ਕਿ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੇਂਸ ਦੋ ਦਿਨਾਂ ਦੌਰੇ 'ਤੇ ਆਪਣੇ ਪਰਿਵਾਰ ਨਾਲ ਆਸਟਰੇਲੀਆ ਆਏ ਹੋਏ ਹਨ।
ਮਾਈਕ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨੂੰ ਸਵੀਕਾਰ ਕਰਨ ਦਾ ਅਰਥ ਇਹ ਨਹੀਂ ਕਿ ਅਸੀਂ ਇਸ ਦੀ ਪ੍ਰਸ਼ੰਸਾ ਕਰਦੇ ਹਾਂ। ਇਸ ਸਮਝੌਤੇ ਨੂੰ ਸਿਰਫ ਦੋਹਾਂ ਦੇਸ਼ਾਂ ਵਿਚਾਲੇ ਬਿਹਤਰ ਸੰਬੰਧਾਂ ਲਈ ਸਵੀਕਾਰ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ 'ਚ ਬੀਤੇ ਸਾਲ ਹੋਏ ਇਸ ਸਮਝੌਤੇ ਤਹਿਤ ਅਮਰੀਕਾ 1250 ਸ਼ਰਣਾਰਥੀਆਂ ਨੂੰ ਦੱਖਣੀ ਪ੍ਰਸ਼ਾਂਤ ਖੇਤਰ 'ਚ ਪਾਪੁਆ ਨਿਊ ਗਿਨੀ ਅਤੇ ਨੌਰੂ 'ਚ ਵੱਖ-ਵੱਖ ਕੈਂਪਾਂ 'ਚ ਵਸਾਏਗਾ। ਜਦਕਿ ਇਸ ਸਮਝੌਤੇ ਤਹਿਤ ਆਸਟਰੇਲੀਆ ਇਲ ਸਲਵਾਡੋਰ, ਗੁਆਟੇਮਾਲਾ ਅਤੇ ਹੋਂਡੂਰਾਸ ਤੋਂ ਆਏ ਸ਼ਰਣਾਰਥੀਆਂ ਨੂੰ ਮੁੜ ਵਸਾਏਗਾ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ਰਣਾਰਥੀ ਸਮਝੌਤੇ ਨੂੰ ਲੈ ਕੇ ਅਮਰੀਕਾ ਅਤੇ ਆਸਟਰੇਲੀਆ ਵਿਚਾਲੇ ਸੰਬੰਧਾਂ 'ਚ ਖਟਾਸ ਰਹੀ ਹੈ।
ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਕੀਤਾ ਘਿਣੌਨਾ ਕੰਮ, ਲੱਗੀਆਂ ਹੱਥਕੜੀਆਂ
NEXT STORY