ਨਿਊ ਸਾਊਥ ਵੇਲਜ਼— ਸ਼ੁੱਕਰਵਾਰ ਦੀ ਸਵੇਰ ਨੂੰ ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਜੰਗਲੀ ਖੇਤਰ 'ਚ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ। ਇਹ ਹੈਲੀਕਾਪਟਰ ਨਿਊ ਸਾਊਥ ਵੇਲਜ਼ ਦੇ ਬਾਲਿਨਾ ਨੇੜੇ ਬਰੋਕਲੇਟ ਦੇ ਜੰਗਲੀ ਖੇਤਰ 'ਚ ਸਵੇਰੇ 9 ਵਜੇ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 71 ਸਾਲਾ ਪਾਇਲਟ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਹੈਲੀਕਾਪਟਰ ਕੁਈਨਜ਼ਲੈਂਡ 'ਚ ਹੇਕ ਫੀਲਡ ਫਲਾਇੰਗ ਕਲੱਬ ਤੋਂ ਬਾਲਿਨਾ ਹਵਾਈ ਅੱਡੇ ਵੱਲ ਜਾ ਰਿਹਾ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਹੈਲੀਕਾਪਟਰ ਦੇ ਹਾਦਸੇ ਦੇ ਸ਼ਿਕਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਬਹੁਤ ਉੱਚੀ ਆਵਾਜ਼ ਸੁਣੀ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦਾ ਕਾਰਨ ਘੱਟ ਰੋਸ਼ਨੀ ਅਤੇ ਧੁੰਦ ਦਾ ਹੋਣਾ ਹੈ।
ਪਰਦੇਸ ਗਏ ਭਾਰਤੀਆਂ ਨੇ ਕਮਾਈ ਦੇ ਤੋੜੇ ਰਿਕਾਰਡ, ਚੀਨ ਵੀ ਛੱਡਿਆ ਪਿੱਛੇ!
NEXT STORY