ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਦੇਸ਼ 'ਚ ਜਾਂਦੇ ਹਨ, ਉੱਥੇ ਉਨ੍ਹਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਮੋਦੀ ਦੀ ਇਕ ਖਾਸੀਅਤ ਹੈ ਕਿ ਉਹ ਜਿਹੜੀ ਵੀ ਵੱਡੀ ਸ਼ਖਸੀਅਤ ਨੂੰ ਮਿਲਦੇ ਹਨ, ਉਸ ਨੂੰ ਗਲ ਨਾਲ ਜ਼ਰੂਰ ਲਾਉਂਦੇ ਹਨ। ਮੋਦੀ ਦੇ ਇਸ ਅੰਦਾਜ਼ ਦੀ ਦੇਸ਼ ਹੀ ਨਹੀਂ ਸਗੋਂ ਕਿ ਵਿਦੇਸ਼ੀ ਮੀਡੀਆ 'ਚ ਵੀ ਕਾਫੀ ਚਰਚਾ ਹੋ ਰਹੀ ਹੈ। ਬੀਤੀ 26 ਜੂਨ ਨੂੰ ਮੋਦੀ ਅਮਰੀਕਾ ਪੁੱਜੇ, ਜਿੱਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੋਦੀ ਅਤੇ ਟਰੰਪ ਨੇ ਇਕ ਜਾਂ ਦੋ ਨਹੀਂ ਸਗੋਂ ਤਿੰਨ ਵਾਰ ਗਲੇ ਮਿਲੇ। ਦੋਹਾਂ ਨੇਤਾਵਾਂ ਦੀ ਇਸ ਮੁਲਾਕਾਤ ਦੌਰਾਨ ਰਿਸ਼ਤਿਆਂ ਦੀ ਗਰਮਾਹਟ ਮਹਿਸੂਸ ਕੀਤੀ ਗਈ।
ਮੋਦੀ ਨਾਲ ਮੁਲਾਕਾਤ ਦੌਰਾਨ ਟਰੰਪ ਦਾ ਰੁਖ ਪੂਰੀ ਤਰ੍ਹਾਂ ਬਦਲਿਆ ਰਿਹਾ। ਦੋਹਾਂ ਨੇਤਾਵਾਂ ਵਿਚਾਲੇ ਜਿਸ ਤਰ੍ਹਾਂ ਦੀ ਗਰਮਜੋਸ਼ੀ ਦੇਖਣ ਨੂੰ ਮਿਲੀ, ਉਸ ਨੇ ਕੁਝ ਲੋਕਾਂ ਨੂੰ ਹੈਰਾਨ ਵੀ ਕਰ ਦਿੱਤਾ। ਜੇਕਰ ਗੱਲ ਕੀਤੀ ਜਾਵੇ ਮੋਦੀ ਦੇ 3 ਸਾਲ ਦੇ ਕਾਰਜਕਾਲ ਦੀ ਤਾਂ ਉਹ ਜਿਸ ਕਿਸੇ ਵੀ ਦੌਰੇ 'ਤੇ ਗਏ, ਉੱਥੇ ਨੇਤਾਵਾਂ ਨੂੰ ਅਜਿਹੀ ਜ਼ਬਰਦਸਤ ਗਲਵਕੜੀ ਪਾਈ ਕਿ ਉਹ ਭੁਲਿਆ ਨਹੀਂ ਭੁੱਲਦੀ। ਇੰਝ ਕਹਿ ਲਿਆ ਜਾਵੇ ਕਿ ਮੋਦੀ ਦੁਨੀਆ ਭਰ 'ਚ ਜਿੱਥੇ ਵੀ ਜਾਂਦੇ ਹਨ, ਉੱਥੋਂ ਦੇ ਸਾਰੇ ਵੱਡੇ ਨੇਤਾਵਾਂ ਨੂੰ ਗਲ ਲਾ ਕੇ ਮਿਲਦੇ ਹਨ।
ਪ੍ਰਕਾਸ਼ ਸਿੰਘ ਬਾਦਲ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਮੰਗ ਨੇ ਜੋਰ ਫੜਿਆ
NEXT STORY