ਕੈਨਬਰਾ— ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦੇ ਦਫ਼ਤਰ 'ਚ ਕੰਮ ਕਰਨ ਵਾਲੀ ਇੱਕ ਮਹਿਲਾ ਸਟਾਫ ਮੈਂਬਰ ਨੂੰ ਸ਼ੁੱਕਰਵਾਰ ਨੂੰ ਇਸ ਕਾਰਨ ਮੁਅੱਤਲ ਕਰ ਦਿੱਤਾ ਗਿਆ, ਕਿਉਂਕਿ ਉਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਟਰੰਪ ਦੇ ਵਿਰੋਧ 'ਚ ਪੋਸਟ ਪਾਈ ਸੀ। ਆਸਟਰੇਲੀਆ ਦੀਆਂ ਮੀਡੀਆਂ ਰਿਪੋਰਟਾਂ ਮੁਤਾਬਕ ਜ਼ਵੈਟ ਕੇਰ ਨਾਮੀ ਇਹ ਸਟਾਫ ਮੈਂਬਰ ਪ੍ਰਧਾਨ ਮੰਤਰੀ ਦਫ਼ਤਰ 'ਚ ਕਾਰਜਕਾਰੀ ਸਹਾਇਕ ਦੇ ਤੌਰ 'ਤੇ ਕੰਮ ਕਰਦੀ ਸੀ। ਦਫ਼ਤਰ ਦੇ ਮਹਿਲਾ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਰ ਨੇ ਇਹ ਗੱਲ ਸਵੀਕਾਰ ਕਰ ਲਈ ਹੈ ਕਿ ਇਹ ਪੋਸਟ ਅਣਉੱਚਿਤ ਸੀ। ਉਸ ਨੇ ਦੱਸਿਆ ਕਿ ਫਿਲਹਾਲ ਕੇਰ ਨੇ ਇਸ ਨੂੰ ਡਿਲੀਟ ਕਰ ਦਿੱਤਾ ਹੈ। ਬੁਲਾਰੇ ਨੇ ਕਿਹਾ, 'ਸਟਾਫ ਦੇ ਮੁਖੀ ਨੇ ਉਸ ਨੂੰ ਤਰੁੰਤ ਮੁਅੱਤਲ ਕਰ ਦਿੱਤਾ, ਜਦਕਿ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।'
ਅਸਲ 'ਚ ਕੇਰ ਨੇ ਨਵੰਬਰ ਮਹੀਨੇ ਫੇਸਬੁੱਕ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਸ ਕਾਲੇ ਰੰਗ ਦੀ ਇੱਕ ਟੀ-ਸ਼ਰਟ ਪਹਿਨੀ ਹੋਈ ਸੀ। ਇਸ ਟੀ-ਸ਼ਰਟ 'ਤੇ 'ਟਕ ਫਰੰਪ' ਲਿਖਿਆ ਹੋਇਆ ਸੀ। 'ਟਕ ਫਰੰਮ ਡਾਟ ਕਾਮ' ਸੋਸ਼ਲ ਮੀਡੀਆ 'ਤੇ ਨਵੰਬਰ 2015 'ਚ ਟਰੰਪ ਦੇ ਵਿਰੋਧ 'ਚ ਚੱਲੀ ਮੁਹਿੰਮ ਸੀ। ਦੱਸ ਦਈਏ ਕਿ ਸ਼ਰਣਾਰਥੀ ਸਮਝੌਤੇ ਨੂੰ ਲੈ ਕੇ ਆਸਟਰੇਲੀਆ ਅਤੇ ਅਮਰੀਕਾ ਵਿਚਾਲੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
ਸ਼੍ਰੀਲੰਕਾ 'ਚ ਲਾਗੂ ਹੋਇਆ ਆਰ. ਟੀ. ਆਈ. ਕਾਨੂੰਨ
NEXT STORY