ਸਿਡਨੀ— ਦੱਖਣੀ-ਪੂਰਬੀ ਸਿਡਨੀ 'ਚ ਬੀਤੀ ਰਾਤ ਇਕ ਪ੍ਰਾਇਮਰੀ ਸਕੂਲ ਦੇ ਨੇੜੇ ਕਾਰ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ। ਕਾਰ 'ਚੋਂ ਲਾਸ਼ ਮਿਲਣ ਤੋਂ ਬਾਅਦ ਜਾਸੂਸ ਅਧਿਕਾਰੀ ਇਕ ਤੋਂ ਬਾਅਦ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਸ ਦਾ ਦਸਤਾ ਅਪਾਰਟਮੈਂਟ ਬਲਾਕ ਦੀ ਛਾਣਬੀਣ ਕਰ ਰਿਹਾ ਹੈ।
ਉਕਤ ਵਿਅਕਤੀ ਦੀ ਲਾਸ਼ ਸਫੈਦ ਰੰਗ ਦੀ ਕਾਰ 'ਚੋਂ ਰਾਤ ਤਕਰੀਬਨ 9 ਵਜ ਕੇ 45 ਮਿੰਟ 'ਤੇ ਬਰਾਮਦ ਕੀਤੀ ਗਈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਦੀ ਉਮਰ 60 ਸਾਲ ਦੇ ਕਰੀਬ ਹੈ ਅਤੇ ਉਸ ਦੇ ਕਈ ਸੱਟਾਂ ਲੱਗੀਆਂ ਸਨ। ਪੁਲਸ ਦਾ ਦਸਤਾ ਬਲਾਕ ਦੀ ਛਾਣਬੀਨ ਕਰ ਰਿਹਾ ਹੈ, ਤਾਂ ਕਿ ਕੋਈ ਸੁਰਾਗ ਹੱਥ ਲੱਗ ਸਕੇ। ਪੁਲਸ ਸੁਪਰਡੈਂਟ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮ੍ਰਿਤਕ ਵਿਅਕਤੀ ਕੌਣ ਹੈ ਇਸ ਦੀ ਪਛਾਣ ਨਹੀਂ ਹੋ ਸਕੀ ਹੈ, ਜੋ ਕਿ ਪਿਛਲੇ 2 ਹਫਤਿਆਂ ਤੋਂ ਕਾਰ 'ਚ ਰਹਿ ਰਿਹਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਬੇਘਰ ਸੀ ਅਤੇ ਉਹ ਕਈ ਹਫਤਿਆਂ ਤੋਂ ਇਸ ਸਫੈਦ ਕਾਰ 'ਚ ਹੀ ਰਹਿ ਰਿਹਾ ਸੀ ਅਤੇ ਕਾਰ 'ਚ ਹੀ ਸੌਂ ਜਾਂਦਾ ਸੀ। ਜਾਸੂਸ ਮੌਤ ਨੂੰ ਸ਼ੱਕੀ ਦੱਸ ਰਹੇ ਹਨ ਅਤੇ ਇਸ ਘਟਨਾ ਦੀ ਜਾਂਚ ਕਰ ਰਹੇ ਹਨ।
ਜਾਣੋ, ਕਰਾਨਿਕ ਲੋ ਬੈਕ ਪੇਨ 'ਚ ਯੋਗਾ ਅਤੇ ਫਿਜੀਕਲ ਥੈਰੇਪੀ 'ਚੋਂ ਕੋਣ ਹੈ ਬਿਹਤਰ
NEXT STORY