ਆਸਟਰੇਲੀਆ 'ਚ ਗਰਮੀ ਦਾ ਕਹਿਰ, ਗੱਡੀ ਦੇ ਬੋਨਟ 'ਤੇ ਪੁਲਸ ਅਧਿਕਾਰੀ ਨੇ ਕਰ 'ਤਾ ਆਂਡਾ ਫਰਾਈ

You Are HereInternational
Wednesday, February 15, 2017-4:20 PM
ਬ੍ਰਿਸਬੇਨ— ਆਸਟਰੇਲੀਆ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਇਸ ਦੀ ਤਾਜ਼ਾ ਉਦਾਹਰਣ ਬੀਤੇ ਦਿਨੀਂ ਕੁਈਨਜ਼ਲੈਂਡ ਸੂਬੇ 'ਚ ਦੇਖਣ ਨੂੰ ਮਿਲੀ। ਇੱਥੇ ਇੱਕ ਪੁਲਸ ਅਧਿਕਾਰੀ ਨੇ ਰਸੋਈ ਗੈਸ ਦੀ ਬਜਾਏ ਆਪਣੀ ਗੱਡੀ 'ਤੇ ਬੋਨਟ ਉੱਪਰ ਹੀ ਆਂਡਾ ਫਰਾਈ ਕਰ ਲਿਆ। ਸੂਬਾ ਪੁਲਸ ਨੇ ਇਸ ਘਟਨਾ ਦੀ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸ਼ੇਅਰ ਕੀਤਾ ਹੈ, ਜਿਹੜੀ ਕਿ ਕਾਫੀ ਵਾਇਰਲ ਹੋ ਰਹੀ ਹੈ। ਹੁਣ ਤੱਕ ਕਾਫੀ ਲੋਕ ਇਸ ਨੂੰ ਦੇਖ ਚੁੱਕੇ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਸਿੰਪਸਨ ਡੈਜ਼ਰਟ ਇਲਾਕੇ ਦੀ ਹੈ। ਇੱਥੇ ਗਰਮੀਆਂ ਦੇ ਦਿਨਾਂ 'ਚ ਅਕਸਰ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ ਪਰ ਪਿਛਲੇ ਐਤਵਾਰ ਨੂੰ ਇੱਥੇ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.