ਸਿਡਨੀ(ਬਿਊਰੋ)— ਕੁੱਝ ਗੱਲਾਂ ਦੇ ਬਾਰੇ ਵਿਚ ਸੋਚ ਕੇ ਹੀ ਰੋਂਗਟੇ ਖੜ੍ਹੇ ਹੋ ਜਾਂਦੇ ਹਨ ਤਾਂ ਉਸ ਦੇ ਕਰਨ ਜਾਂ ਕਿਸੇ ਨੂੰ ਕਰਦੇ ਹੋਏ ਦੇਖਣਾ ਤਾਂ ਸੱਚ ਵਿਚ ਹੀ ਹੋਸ਼ ਉੱਡਾ ਦੇਣ ਵਾਲਾ ਹੁੰਦਾ ਹੈ। ਆਸਟਰੇਲੀਆ ਦੇ ਸਿਡਨੀ ਵਿਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਤੁਹਾਨੂੰ ਇਕ ਔਰਤ ਦੀ ਹਿੰਮਤ ਦੇਖਕੇ ਹੈਰਾਨੀ ਹੋਵੇਗੀ। ਉਸ ਔਰਤ ਨੇ ਪੂਲ ਵਿਚ ਉਤਰ ਕੇ ਸ਼ਾਰਕ ਨਾਲ ਖਤਰਾ ਮੋਲ ਲਿਆ। ਜਿਸ ਤੋਂ ਬਾਅਦ ਇਸ ਘਟਨਾ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਮੇਲੀਸਾ ਦੀ ਧੀ ਨੇ ਆਪਣੀ ਮਾਂ ਦਾ ਇਹ ਹੈਰਾਨੀਜਨਕ ਕਾਰਨਾਮਾ ਕੈਮਰੇ ਵਿਚ ਕੈਦ ਕਰ ਲਿਆ। ਅਸਟੇਟ ਏਜੰਟ ਮੇਲੀਸਾ ਸਾਊਥ ਸਿਡਨੀ ਦੇ ਕਰੋਨੁਲਾ ਸਮੁੰਦਰ ਤਟ ਉੱਤੇ ਬਣੇ ਪੂਲ ਵਿਚ ਸਵੀਮਿੰਗ ਲਈ ਗਈ ਸੀ। ਬੀਚ ਉੱਤੇ ਬਣੇ ਰਾਕ ਪੂਲ ਵਿਚ ਕਈ ਲੋਕ ਸਨ। ਉਹ ਪੂਲ ਕੋਲ ਪਹੁੰਚੀ ਤਾਂ ਦੇਖਿਆ ਕਿ ਅਚਾਨਕ ਪੂਲ ਵਿਚ ਮੌਜੂਦ ਲੋਕ ਚੀਕਦੇ-ਚਿਲਾਉਂਦੇ ਹੋਏ ਪੂਲ ਵਿਚੋਂ ਬਾਹਰ ਆ ਰਹੇ ਸਨ। ਵਾਸਤਵ ਵਿਚ ਉਸ ਪੂਲ ਵਿਚ ਇਕ ਸ਼ਾਰਕ ਮੌਜੂਦ ਸੀ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਘਬਰਾ ਗਏ ਪਰ ਮੇਲੀਸਾ ਡਰਨ ਦੀ ਬਜਾਏ ਪੂਲ ਵਿਚ ਉਤਰੀ। ਸ਼ਾਰਕ ਵੱਲ ਗਈ ਅਤੇ ਉਸ ਭਾਰੀ-ਭਰਕਮ ਸ਼ਾਰਕ ਨੂੰ ਫੜ ਕੇ ਪੂਲ ਤੋਂ ਸਮੁੰਦਰ ਵਿਚ ਸੁੱਟ ਦਿੱਤਾ।
ਆਸਟ੍ਰੇਲੀਆ 'ਚ ਇਕ ਲੱਖ ਤੋਂ ਵਧ ਲੋਕ ਬੇਘਰ
NEXT STORY