ਸਿਡਨੀ (ਬਿਊਰੋ)— ਇਕ ਆਸਟ੍ਰੇਲੀਆਈ ਹਵਾਈ ਸੈਨਾ ਦੇ ਜਹਾਜ਼ ਵਿਚ ਉਦੋਂ ਅੱਗ ਲੱਗ ਗਈ, ਜਦੋਂ ਉਹ ਨੇਵਾਦਾ ਵਿਚ ਇਕ ਅਮਰੀਕੀ ਮਿਲਟਰੀ ਅੱਡੇ 'ਤੇ ਅਭਿਆਸ ਕਰ ਰਿਹਾ ਸੀ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਵਿਚ ਲਾਸ ਵੇਗਾਸ ਦੇ ਨੇੜੇ ਨੀਲਿਸ ਏਅਰ ਫੋਰਸ ਬੇਸ ਦਾ ਇਕ RAAF EA-18G ਗ੍ਰੋਲਰ ਫਾਈਟਰ ਜੈੱਟ ਸ਼ਾਮਲ ਹੈ। ਬੁਲਾਰੇ ਨੇ ਦੱਸਿਆ ਕਿ ਹਾਦਸੇ ਵਿਚ ਕਿਸੇ ਦੇ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ ਅਤੇ ਸਾਰੇ ਕਰਮਚਾਰੀ ਸੁਰੱਖਿਅਤ ਹਨ। ਰੱਖਿਆ ਵਿਭਾਗ ਅਮਰੀਕੀ ਹਵਾਈ ਸੈਨਾ ਨਾਲ ਮਿਲ ਕੇ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਇਕ ਅਮਰੀਕੀ ਹਵਾਈ ਸੈਨਾ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਫੌਜੀ ਜਹਾਜ਼ ਨੂੰ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਥੱਲੇ ਉਤਰਣ ਲਈ ਕਿਹਾ ਗਿਆ ਸੀ ਅਤੇ ਫਿਰ ਅਚਾਨਕ ਉਸ ਵਿਚ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।
ਭੂ ਮੱਧ ਸਾਗਰ 'ਚ ਸ਼ਰਣਾਰਥੀਆਂ ਦੀ ਕਿਸ਼ਤੀ ਡੁੱਬੀ, ਦੋ ਦੀ ਮੌਤ
NEXT STORY