ਸਿਡਨੀ (ਬਿਊਰੋ)— ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟਰਨਬੁੱਲ ਨੇ ਐਤਵਾਰ ਨੂੰ ਨਿਊਜ਼ੀਲੈਂਡ ਤੋਂ ਪਾਪੂਆ ਨਿਊ ਗਿਨੀ ਦੇ ਕੁਝ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਦਿੱਤੇ ਇਕ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਇਕ ਨਿਊਜ਼ ਚੈਨਲ ਮੁਤਾਬਕ ਲੱਗਭਗ 600 ਲੋਕਾਂ ਨੇ ਪਾਪੂਆ ਨਿਊ ਗਿਨੀ ਦੇ ਮੈਨੁਸ ਟਾਪੂ 'ਤੇ ਸਥਿਤ ਬੰਦ ਕੀਤੇ ਗਏ ਆਸਟ੍ਰੇਲੀਆਈ ਕੇਂਦਰ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸਥਾਨਕ ਲੋਕਾਂ ਦੇ ਹਮਲੇ ਤੋਂ ਡਰਦੇ ਹਨ। ਟਰਨਬੁੱਲ ਨੇ ਕਿਹਾ ਕਿ ਉਹ ਇਸ ਸਮੇਂ ਆਪਣੇ ਨਿਊਜ਼ੀਲੈਂਡ ਦੇ ਹਮਰੁਤਬਾ ਜੈਸਿੰਡਾ ਅਰਡਨ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰ ਸਕਦੇ ਹਨ।
ਐਤਵਾਰ ਨੂੰ ਹੋਈ ਸੀ ਗੱਲਬਾਤ
ਇਨ੍ਹਾਂ ਦੋਹਾਂ ਨੇਤਾਵਾਂ ਵਿਚਕਾਰ ਐਤਵਾਰ ਨੂੰ ਗੱਲਬਾਤ ਹੋਈ ਸੀ। ਅਰਡਨ ਨੇ ਕਿਹਾ ਸੀ ਕਿ ਉਹ ਆਸਟ੍ਰੇਲੀਆ ਵੱਲੋਂ ਸ਼ਰਨਾਰਥੀਆਂ ਨਾਲ ਕੀਤੇ ਜਾ ਰਹੇ ਵਿਹਾਰ ਨੂੰ ਅਣਡਿੱਠਾ ਨਹੀਂ ਕਰ ਸਕਦੀ। ਇਕ ਨੀਤੀ ਦੇ ਤਹਿਤ ਆਸਟ੍ਰੇਲੀਆ ਨੇ ਕਿਸ਼ਤੀ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਸ਼ਰਨਾਰਥੀਆਂ ਨੂੰ ਆਸਰਾ ਦੇਣ ਤੋਂ ਮਨਾ ਕਰ ਦਿੱਤਾ ਹੈ। ਇੱਥੇ ਪਹੁੰਚੇ ਲੋਕਾਂ ਨੂੰ ਪਾਪੁਆ ਗਿਨੀ ਦੇ ਮੈਨੁਸ ਟਾਪੂ ਅਤੇ ਪ੍ਰਸ਼ਾਂਤ ਟਾਪੂ ਰਾਸ਼ਟਰ ਨੌਉਰੂ ਦੇ ਕੈਂਪਾਂ ਵਿਚ ਸਥਾਪਿਤ ਕਰ ਦਿੱਤਾ ਗਿਆ ਹੈ।
ਪੀ. ਐੱਮ. ਟਰੂਡੋ ਨੇ ਅਮਰੀਕਾ 'ਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਸਾਂਝਾ ਕੀਤਾ ਦੁੱਖ
NEXT STORY