ਵਾਸ਼ਿੰਗਟਨ — ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਭਾਰਤ ਨੂੰ ਦਿੱਤੇ ਜਾਣ ਵਾਲੇ ਵਿਕਾਸ ਸਹਿਯੋਗ 'ਚ ਕਟੌਤੀ ਦਾ ਪ੍ਰਸਤਾਵ ਕੀਤਾ ਹੈ। ਸਾਲ 2016 'ਚ ਇਹ 8.5 ਕਰੋੜ ਡਾਲਰ ਸੀ ਜਿਸ ਨੂੰ 2018 'ਚ 3.3 ਕਰੋੜ ਡਾਲਰ ਕੀਤੇ ਜਾਣ ਦਾ ਪ੍ਰਸਤਾਵ ਹੈ। ਪ੍ਰਸਤਾਵਿਤ ਵਿਕਾਸ ਸਹਾਇਤਾ ਦਾ ਵੱਡਾ ਹਿੱਸਾ ਅੰਤਰ-ਰਾਸ਼ਟਰੀ ਵਿਕਾਸ ਲਈ ਅਮਰੀਕੀ ਏਜੰਸੀ ਦੇ ਗੋਲਬਲ ਸਿਹਤ ਪ੍ਰੋਗਰਾਮ ਦਾ ਹੈ। ਇਹ 2016 'ਚ 3.55 ਕਰੋੜ ਡਾਲਰ ਸੀ ਜਿਸ ਨੂੰ ਅਗਲੇ ਵਿੱਤ ਸਾਲ ਲਈ ਘਟਾ ਕੇ 1.96 ਕਰੋੜ ਡਾਲਰ ਕੀਤਾ ਗਿਆ ਹੈ। ਅਮਰੀਕਾ ਦਾ ਅਗਲਾ ਵਿੱਤ ਸਾਲ 1 ਅਕਤੂਬਰ 2017 ਤੋਂ ਸ਼ੁਰੂ ਹੋਵੇਗਾ। ਹਾਲਾਂਕਿ ਬਜਟ ਪ੍ਰਸਤਾਵ 'ਚ ਅੰਤਰ-ਰਾਸ਼ਟਰੀ ਫੌਜੀ ਸਿੱਖਿਆ ਅਤੇ ਸਿਖਲਾਈ ਲਈ ਭਾਰਤ ਨੂੰ ਅਮਰੀਕੀ ਵਿੱਤ ਸਹਾਇਤਾ ਨੂੰ ਥੋੜਾ ਵਧਾਇਆ ਗਿਆ ਹੈ। ਇਹ 12 ਲੱਖ ਡਾਲਰ ਤੋਂ ਵਧਾ ਕੇ 13 ਲੱਖ ਡਾਲਰ ਕੀਤੀ ਗਈ ਹੈ। ਉਥੇ ਅੱਤਵਾਦ ਰੋਧੀ ਸਹਿਯੋਗ ਸਹਾਇਤ ਨੂੰ 20 ਲੱਖ ਡਾਲਰ ਹੀ ਰੱਖਿਆ ਗਿਆ ਹੈ। ਕੁਲ ਮਿਲਾ ਕੇ ਟਰੰਪ ਸਰਕਾਰ ਨੇ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ ਵਿੱਤ ਮਦਦ 'ਚ ਵੱਡੀ ਕਟੌਤੀ ਦਾ ਪ੍ਰਸਤਾਵ ਕੀਤਾ ਹੈ।
ਮਾਨਚੈਸਟਰ ਹਮਲੇ ਸਬੰਧੀ 3 ਗ੍ਰਿਫਤਾਰ
NEXT STORY