ਮੈਲਬੌਰਨ/ਨਵੀਂ ਦਿੱਲੀ— ਕੁਈਨਜ਼ਲੈਂਡ 'ਚ ਕਤਲ ਵਰਗੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੌੜ ਕੇ ਭਾਰਤ ਆਏ ਪੁਨੀਤ ਨਾਮੀ ਨੌਜਵਾਨ ਨੂੰ ਆਸਟਰੇਲੀਆ ਵਾਪਸ ਲਿਆਉਣ ਲਈ ਸਰਕਾਰ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਪੁਨੀਤ ਦਾ ਕਹਿਣਾ ਹੈ ਕਿ ਉਸ ਨੂੰ ਵਾਪਸ ਆਸਟਰੇਲੀਆ ਸਰਕਾਰ ਦੇ ਸੁਪਰਦ ਕਰਨਾ ਗੈਰ ਕਾਨੂੰਨੀ ਹੋਵੇਗਾ। ਪੁਨੀਤ ਆਸਟਰੇਲੀਆ 'ਚ ਪੜ੍ਹਾਈ ਕਰਨ ਲਈ ਗਿਆ ਸੀ। ਇੱਥੇ ਅਕਤੂਬਰ 2008 'ਚ ਸ਼ਰਾਬੀ ਹਾਲਤ 'ਚ ਗੱਡੀ ਚਲਾਉਂਦੇ ਸਮੇਂ ਉਸ ਨੇ ਦੋ ਰਾਹਗੀਰਾਂ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਇਸ ਪਿੱਛੋਂ ਪੁਨੀਤ 'ਤੇ ਲਗਾਤਾਰ ਮੁਕੱਦਮਾ ਚੱਲਿਆ। ਸਾਲ 2009 'ਚ ਜਦੋਂ ਉਹ ਜ਼ਮਾਨਤ'ਤੇ ਰਿਹਾਅ ਹੋ ਕੇ ਘਰ ਵਾਪਸ ਆਇਆ ਤਾਂ ਆਪਣੇ ਦੋਸਤ ਦੇ ਪਾਸਪੋਰਟ ਦੀ ਵਰਤੋਂ ਕਰਦਿਆਂ ਹੋਇਆ ਉਹ ਦੌੜ ਕੇ ਭਾਰਤ ਵਾਪਸ ਆ ਗਿਆ।
ਭਾਰਤ ਵਾਪਸ ਆਉਣ ਤੋਂ ਬਾਅਦ ਉਹ ਕਈ ਸਮੇਂ ਤੱਕ ਲੁਕਿਆ-ਛੁਪਿਆ ਰਿਹਾ ਪਰ ਸਾਲ 2013 ਪੰਜਾਬ ਦੇ ਜ਼ਿਲਾ ਪਟਿਆਲਾ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਪਿੱਛੋਂ ਉਹ ਦਿੱਲੀ ਦੀ ਅਦਾਲਤ 'ਚ ਹਵਾਲਗੀ ਕਾਰਵਾਈ ਲੜ ਰਿਹਾ ਹੈ। ਆਸਟਰੇਲੀਆ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੋਹਾਂ ਦੇਸ਼ਾਂ ਵਿਚਾਲੇ ਹੋÂ ਹਵਾਲਗੀ ਸਮਝੌਤੇ ਦੇ ਤਹਿਤ ਪੁਨੀਤ ਨੂੰ ਉਸ ਦੇ ਹਵਾਲੇ ਕਰ ਦੇਵੇ। ਇਸ ਸਮਝੌਤੇ ਦੇ ਤਹਿਤ ਦੋਹਾਂ ਦੇਸ਼ਾਂ ਨੇ ਬਹੁਤ ਸਾਰੇ ਅਪਰਾਧੀਆਂ ਦਾ ਅਦਾਨ-ਪ੍ਰਦਾਨ ਕੀਤਾ ਹੈ, ਜਦਕਿ ਪੁਨੀਤ ਇਸ ਨੂੰ ਗ਼ੈਰ-ਕਾਨੂੰਨੀ ਦੱਸ ਰਿਹਾ ਹੈ। ਮੰਗਲਵਾਰ ਨੂੰ ਇਸ ਕੇਸ ਦੇ ਸੰਬੰਧ 'ਚ ਅਦਾਲਤ 'ਚ ਹੋਈ ਸੁਣਵਾਈ ਦੌਰਾਨ ਪੁਨੀਤ ਦੇ ਪੱਖ 'ਚ ਬੋਲਦਿਆਂ ਉਸ ਦੇ ਵਕੀਲ ਕਨ੍ਹੱਈਆ ਕੁਮਾਰ ਸਿੰਗਲ ਨੇ ਕਿਹਾ ਕਿ ਪੁਨੀਤ ਦੇ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਗੈਰ ਕਾਨੂੰਨੀ ਹੈ। ਉਸ ਨੇ ਕਿਹਾ ਕਿ ਆਸਟਰੇਲੀਆ ਅਤੇ ਭਾਰਤ ਸਰਕਾਰ ਵਿਚਾਲੇ ਸਾਲ 2011 'ਚ ਹਵਾਲਗੀ ਸੰਧੀ ਹੋਇਆ ਸੀ, ਜਦਕਿ ਇਹ ਹਾਦਸਾ ਇਸ ਤੋਂ ਪਹਿਲਾਂ ਵਾਪਰਿਆ ਹੈ। ਇਸ ਕਾਰਨ ਉਸ ਨੂੰ ਸਮਝੌਤੇ ਦੇ ਤਹਿਤ ਆਸਟਰੇਲੀਆ ਭੇਜਣਾ ਗਲਤ ਹੋਵੇਗਾ। ਇਸ ਮਾਮਲੇ ਦੇ ਸੰਬੰਧ 'ਚ ਅਦਾਲਤ 'ਚ ਅਗਲੀ ਸੁਣਵਾਈ ਆਉਣ ਵਾਲੀ 23 ਜਨਵਰੀ ਨੂੰ ਹੋਵੇਗੀ।
ਨੌਜਵਾਨ ਦੀ ਮੌਤ 'ਤੇ ਮਾਪਿਆ ਨੇ ਕਿਹਾ : ਨਵੇਂ ਸਾਲ ਨੇ ਦਿੱਤਾ ਅਜਿਹਾ ਜ਼ਖਮ ਜੋ ਕਈ ਸਾਲਾਂ ਤਕ ਨਹੀਂ ਭਰੇਗਾ
NEXT STORY