ਲੰਡਨ, (ਰਾਜਵੀਰ ਸਮਰਾ)— ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਪਲਾਜ਼ਮਾ ਰਿਕਾਰਡਜ਼ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਵਾਰਿਸ ਭਰਾਵਾਂ ਦੇ 'ਪੰਜਾਬੀ ਵਿਰਸਾ 2017' ਦੇ ਸ਼ੋਆਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦਿਆਂ ਵੱਖ-ਵੱਖ ਦੇਸ਼ਾਂ 'ਚ ਵਸੇ ਪੰਜਾਬੀਆਂ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜੀ ਰੱਖਣ ਲਈ ਸਾਡੇ ਤਿੰਨਾਂ ਭਰਾਵਾਂ ਵੱਲੋਂ ਪਲਾਜ਼ਮਾ ਰਿਕਾਰਡਜ਼ ਦੇ ਐਮ.ਡੀ. ਦੀਪਕ ਬਾਲੀ ਦੇ ਸਹਿਯੋਗ ਨਾਲ ਪੰਜਾਬੀ ਵਿਰਸਾ ਸ਼ੋਅ ਨਿਰੰਤਰ ਜਾਰੀ ਹਨ | ਵਾਰਿਸ ਭਰਾਵਾਂ ਨੇ ਕਿਹਾ ਕਿ ਭਵਿੱਖ 'ਚ ਪੰਜਾਬੀ ਵਿਰਸਾ ਸ਼ੋਅ ਇੰਗਲੈਂਡ 'ਚ ਵੀ ਫਿਲਮਾਇਆ ਜਾ ਸਕਦਾ ਹੈ |
ਇੰਗਲੈਂਡ ਦੇ ਸ਼ਹਿਰ ਲੀਡਸ 'ਚ ਹੋਏ ਆਪਣੇ ਪਹਿਲੇ ਸ਼ੋਅ ਦੀ ਅਥਾਹ ਕਾਮਯਾਬੀ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਵਾਰਿਸ ਭਰਾਵਾਂ ਨੇ ਕਿਹਾ ਕਿ ਇੰਗਲੈਂਡ 'ਚ ਹੋ ਰਹੇ ਇਨ੍ਹਾਂ 'ਪੰਜਾਬੀ ਵਿਰਸਾ 2017' ਦੇ ਸ਼ੋਅ ਸਬੰਧੀ ਇੰਗਲੈਂਡ ਵਾਸੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਪਲਾਜ਼ਮਾ ਰਿਕਾਰਡਜ਼ ਦੇ ਐਮ.ਡੀ. ਦੀਪਕ ਬਾਲੀ ਨੇ ਦੱਸਿਆ ਕਿ ਇਸੇ ਲੜੀ ਤਹਿਤ ਇੰਗਲੈਂਡ 'ਚ 17 ਜੂਨ ਨੂੰ ਬਰਮਿੰਘਮ, 18 ਜੂਨ ਨੂੰ ਗਰੈਵਜ਼ੈਂਡ, 25 ਜੂਨ ਨੂੰ ਲੈਸਟਰ, 29 ਜੂਨ ਨੂੰ ਲਮਿੰਗਟਨਸਪਾ ਅਤੇ 'ਪੰਜਾਬੀ ਵਿਰਸਾ 2017' ਦੇ ਆਖਰੀ ਸ਼ੋਅ ਹੋਣਗੇ |
ਲੰਡਨ ਅਗਨੀਕਾਂਡ 'ਚ ਪਰਿਵਾਰ ਹੋਇਆ ਖੇਰੂੰ-ਖੇਰੂੰ, ਦੋ ਭੈਣਾਂ ਮਿਲੀਆਂ ਪਰ ਮਾਂ-ਬਾਪ ਤੇ ਛੋਟੀ ਭੈਣ ਲਾਪਤਾ
NEXT STORY