ਕੁਈਨਜ਼ਲੈਂਡ(ਬਿਊਰੋ)— ਜੇਕਰ ਸੱਪ ਘਰ ਦੀ ਕਿਸੇ ਨੁੱਕਰ ਵਿਚ ਲੁੱਕ ਕੇ ਬੈਠਾ ਹੋਵੇ ਅਤੇ ਅਚਾਨਕ ਹੀ ਤੁਹਾਡੀ ਨਜ਼ਰ ਉਸ 'ਤੇ ਪੈ ਜਾਵੇ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ? ਅਜਿਹਾ ਹੀ ਕੁੱਝ ਹੋਇਆ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਸਥਿਤ ਇਕ ਘਰ ਵਿਚ। ਜ਼ਿਕਰਯੋਗ ਹੈ ਕਿ ਘਰ ਵਿਚ ਫਰਿੱਜ ਦੇ ਪਿੱਛੇ ਇਕ ਸੱਪ ਪਤਾ ਨਹੀਂ ਕਦੋਂ ਤੋਂ ਬੈਠਾ ਹੋਇਆ ਸੀ ਅਤੇ ਜਦੋਂ ਇਸ ਉੱਤੇ ਪਰਿਵਾਰਕ ਮੈਂਬਰਾਂ ਦੀ ਨਜ਼ਰ ਗਈ ਤਾਂ ਉਨ੍ਹਾਂ ਦੇ ਹੱਥ-ਪੈਰ ਫੁੱਲ ਗਏ। ਜਿਸ ਤੋਂ ਬਾਅਦ ਇਕ ਨੌਜਵਾਨ ਨੂੰ ਸੱਪ ਫੜਨ ਲਈ ਬੁਲਾਇਆ ਗਿਆ। ਅਜੇ ਇਸ ਇਸ ਗੱਲ ਦਾ ਪਤਾ ਨਹੀਂ ਲੱਗਾ ਹੈ ਕਿ ਇਹ ਨੌਜਵਾਨ ਪ੍ਰਫੈਸ਼ਨਲ ਸਨੇਕ ਕੈਚਰ ਸੀ ਜਾਂ ਫਿਰ ਘਰ ਦਾ ਹੀ ਕੋਈ ਮੈਂਬਰ ਪਰ ਜਿਸ ਤਰ੍ਹਾਂ ਇਸ ਨੇ ਸੱਪ ਨੂੰ ਕਾਬੂ ਵਿਚ ਕੀਤਾ, ਉਹ ਦੇਖਕੇ ਤਾਂ ਇਹੀ ਲੱਗਦਾ ਹੈ ਕਿ ਇਹ ਸੱਪਾਂ ਨੂੰ ਫੜਨ ਵਿਚ ਐਕਸਪਰਟ ਹੈ।
ਇੰਡੋਨੇਸ਼ੀਆ ਵਿਚ ਮੁਕਾਬਲੇ ਦੌਰਾਨ ਦੋ ਆਈ.ਐਸ. ਲੜਾਕੇ ਢੇਰ, 2 ਫਰਾਰ
NEXT STORY