ਕੁਈਨਜ਼ਲੈਡ(ਬਿਊਰੋ)— ਆਸਟਰੇਲੀਆ ਵਿਚ ਆਏ ਦਿਨ ਕੋਈ ਨਾ ਕੋਈ ਸੱਪ ਨਾਲ ਜੁੜੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ ਵੀ ਆਸਟਰੇਲੀਆ ਦੇ ਕੁਈਨਜ਼ਲੈਂਡ ਵਿਚ ਸਥਿਤ ਇਕ ਘਰ ਵਿਚੋਂ ਸੱਪ ਮਿਲਿਆ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਔਰਤ ਘਰ ਲਈ ਸ਼ਾਪਿੰਗ ਕਰਨ ਬਾਹਰ ਗਈ ਹੋਈ ਸੀ। ਜਦੋਂ ਉਹ ਵਾਪਸ ਆਈ ਤਾਂ ਗੱਡੀ ਵਿਚੋਂ ਸਾਮਾਨ ਕੱਢ ਕੇ ਘਰ ਦੇ ਅੰਦਰ ਲਿਜਾਣ ਲੱਗੀ। ਉਸ ਨੇ ਧਿਆਨ ਹੀ ਨਹੀਂ ਦਿੱਤਾ ਕਿ ਘਰ ਵਿਚ ਉਸ ਦੇ ਸਵਾਗਤ ਲਈ ਇਕ ਸੱਪ ਬੈਠਾ ਹੋਇਆ ਹੈ। ਜਦੋਂ ਉਸ ਨੇ ਤਿੰਨ-ਚਾਰ ਵਾਰ ਗੱਡੀ ਵਿਚੋਂ ਸਮਾਨ ਕੱਢ ਕੇ ਘਰ ਅੰਦਰ ਰੱਖ ਦਿੱਤਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕੋਈ ਉਸ ਨੂੰ ਲਗਾਤਾਰ ਦੇਖ ਰਿਹਾ ਹੈ। ਜਦੋਂ ਉਸ ਨੇ ਕੰਧ ਉੱਤੇ ਦੇਖਿਆ ਤਾਂ ਉਸ ਦੇ ਹੋਸ਼ ਹੀ ਉੱਡ ਗਏ।
ਤੁਰੰਤ ਕੀਤਾ ਸਨੇਕ ਕੈਚਰਸ ਨੂੰ ਕਾਲ
ਡਰੀ ਸਹਿਮੀ ਔਰਤ ਨੇ ਤੁਰੰਤ ਬ੍ਰਿਸਬੇਨ ਸਨੇਕ ਕੈਚਰਸ ਨੂੰ ਕਾਲ ਕੀਤਾ। ਕਾਲ ਤੋਂ ਬਾਅਦ ਲਾਨਾ ਫੀਲਡ ਉੱਥੇ ਪਹੁੰਚੀ। ਉਨਾਂ ਦੇਖਿਆ ਘਰ ਦੇ ਐਂਟਰਸ ਕੋਲ ਲੱਗੀ ਲਾਈਟਸ ਉੱਤੇ ਸੱਪ ਕੁੰਡਲੀ ਮਾਰੇ ਬੈਠਾ ਹੋਇਆ ਸੀ। ਸਨੇਕ ਕੈਚਰ ਨੇ ਦੱਸਿਆ ਕਿ ਔਰਤ ਦੇ ਘਰ ਵਿਚੋਂ ਜੋ ਸੱਪ ਮਿਲਿਆ ਸੀ ਉਹ ਕਾਰਪੇਟ ਪਾਈਥਨ ਸੀ। ਇਹ ਕਰੀਬ 4 ਮੀਟਰ ਲੰਬਾ ਸੀ ਅਤੇ ਇਸ ਦਾ ਭਾਰ 15 ਕਿੱਲੋ ਤੱਕ ਸੀ। ਇਹ ਸੱਪ ਜ਼ਿਆਦਾਤਰ ਡੱਡੂ, ਛਿਪਕਲੀ, ਚਿੜੀਆਂ, ਚੂਹੇ ਅਤੇ ਗਿਲਹਰੀਆਂ ਦਾ ਸ਼ਿਕਾਰ ਕਰਦੇ ਹਨ।
ਇਸ ਤਰ੍ਹਾਂ ਕਰਦੇ ਹਨ ਸ਼ਿਕਾਰ
ਕਾਰਪੇਟ ਪਾਈਥਨ ਪਹਿਲਾਂ ਆਪਣੇ ਸ਼ਿਕਾਰ ਨੂੰ ਜਕੜ ਲੈਂਦੇ ਹਨ ਅਤੇ ਫਿਰ ਉਹ ਉਨ੍ਹਾਂ ਨੂੰ ਉਦੋਂ ਤੱਕ ਨਹੀਂ ਛੱਡਦੇ, ਜਦੋਂ ਤੱਕ ਸ਼ਿਕਾਰ ਦਾ ਦਮ ਨਾ ਘੁੱਟ ਜਾਵੇ। ਇਸ ਤੋਂ ਬਾਅਦ ਇਹ ਆਪਣੇ ਸ਼ਿਕਾਰ ਨੂੰ ਨਿਗਲ ਲੈਂਦੇ ਹਨ।
ਸ਼੍ਰੀਲੰਕਾ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਛੱਡੇ ਗਏ ਹੰਝੂ ਗੈਸ ਦੇ ਗੋਲੇ
NEXT STORY