ਕੁਈਨਜ਼ਲੈਂਡ— ਜਨਵਰੀ ਮਹੀਨੇ 'ਚ ਦੁਨੀਆ ਭਰ 'ਚ ਹੱਡ ਚੀਂਰਵੀ ਠੰਡ ਪੈ ਰਹੀ ਹੈ ਪਰ ਆਸਟਰੇਲੀਆ 'ਚ ਇਸ ਸਮੇਂ ਉਲਟ ਹੈ। ਆਸਟਰੇਲੀਆ 'ਚ ਇਸ ਸਮੇਂ ਲੋਕ ਗਰਮੀ ਨਾਲ ਤਫੜ ਰਹੇ ਹਨ। ਵਧਦੇ ਤਾਪਮਾਨ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਦੀ ਰਾਤ ਪੱਛਮੀ ਸਿਡਨੀ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਬਹੁਤ ਗਰਮ ਰਾਤ ਰਹੀ। ਜਿਸ ਨੇ ਆਸਟਰੇਲੀਆ 'ਚ ਪੈ ਰਹੀ ਗਰਮੀ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਇਸ ਸਮੇਂ ਤਾਪਮਾਨ ਸਭ ਤੋਂ ਵਧ ਹੈ, ਇੱਥੇ ਸ਼ਨੀਵਾਰ ਨੂੰ 34 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਆਸਟਰੇਲੀਆ ਵਾਸੀਆਂ ਲਈ ਸਹਿਣ ਤੋਂ ਬਾਹਰ ਹੋ ਗਿਆ ਹੈ।
ਲੋਕ ਗਰਮੀ ਤੋਂ ਤੰਗ ਆ ਚੁੱਕੇ ਹਨ। ਆਸਟਰੇਲੀਆ 'ਚ ਇਸ ਸਮੇਂ ਕਿੰਨੀ ਕੁ ਗਰਮੀ ਪੈ ਰਹੀ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਨ੍ਹਾਂ ਤਸਵੀਰਾਂ ਤੋਂ ਲਾ ਸਕਦੇ ਹੋ। ਇੱਥੇ ਇਕ ਵਿਅਕਤੀ ਨੇ ਸੂਰਜ ਦੀ ਤਪਦੀ ਗਰਮੀ 'ਚ ਸਟੀਲ ਦੇ ਪੈਨ 'ਚ ਆਮਲੇਟ ਬਣਾਇਆ ਅਤੇ ਇਸ ਦੀ ਵੀਡੀਓ ਬਣਾ ਕੇ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਤਪਦੀ ਸੜਕ 'ਤੇ ਉਸ ਨੇ ਸਿਰਫ 10 ਮਿੰਟ 'ਚ ਆਂਡਿਆਂ ਦਾ ਆਮਲੇਟ ਬਣਾਇਆ। ਵਿਅਕਤੀ ਨੇ ਦੱਸਿਆ ਕਿ ਹਾਲਾਂਕਿ ਇਹ ਪੂਰੀ ਤਰ੍ਹਾਂ ਪਕਿਆ ਨਹੀਂ ਹੈ ਪਰ ਸੂਰਜ ਦੀ ਗਰਮੀ 'ਚ ਆਂਡਾ ਪਕਾਉਣ ਲਈ ਤਪਸ਼ ਉੱਚਿਤ ਮਾਤਰਾ 'ਚ ਸੀ। ਇਸ ਸਾਲ ਇੱਥੋਂ ਦੇ ਤਾਪਮਾਨ 'ਚ 5 ਡਿਗਰੀ ਸੈਲਸੀਅਸ ਵਾਧਾ ਹੋਇਆ ਹੈ।
ਅਭਿਨੇਤਾ ਧਰਮਿੰਦਰ ਨੂੰ ਮਿਲ ਕੇ ਕੈਨੇਡੀਅਨ ਮੰਤਰੀ ਦੇ ਦਿਲ ਦੀ ਰੀਝ ਹੋਈ ਪੂਰੀ
NEXT STORY