ਮੈਲਬੌਰਨ (ਏਜੰਸੀ)— ਦੱਖਣੀ-ਪੱਛਮੀ ਮੈਲਬੌਰਨ ਦੇ ਐਲਟੋਨਾ ਬੀਚ 'ਤੇ ਸਥਿਤ ਮਿਲੀਅਨ ਡਾਲਰ ਦੇ ਘਰ 'ਚ ਪਾਰਟੀ ਕਰਨ ਆਏ ਨੌਜਵਾਨਾਂ ਨੇ ਭੜਥੂ ਪਾਇਆ ਅਤੇ ਤਕਰੀਬਨ ਡੇਢ ਲੱਖ ਡਾਲਰ ਦਾ ਨੁਕਸਾਨ ਕਰ ਦਿੱਤਾ। ਐਲਟੋਨਾ ਬੀਚ 'ਤੇ ਬਣੇ ਇਸ ਘਰ ਨੂੰ ਕਿਰਾਏ 'ਤੇ ਦਿੱਤਾ ਜਾਂਦਾ ਹੈ ਅਤੇ ਇਕ ਰਾਤ ਦਾ 500 ਡਾਲਰ ਲਿਆ ਜਾਂਦਾ ਹੈ। ਸ਼ਨੀਵਾਰ ਦੀ ਰਾਤ ਨੂੰ ਇਸ ਘਰ ਨੂੰ ਪਾਰਟੀ ਕਰਨ ਲਈ ਕਿਰਾਏ 'ਤੇ ਲਿਆ ਗਿਆ ਸੀ। ਘਰ 'ਚ ਤਕਰੀਬਨ 80 ਅਫਰੀਕੀ ਦਿੱਖ ਵਾਲੇ ਨੌਜਵਾਨ ਆਏ ਇਕੱਠੇ ਹੋਏ ਸਨ, ਜੋ ਕਿ ਤਿੰਨ ਬੈੱਡਰੂਮ ਵਾਲੇ ਕਮਰਿਆਂ 'ਚ ਰੁੱਕੇ ਸਨ। ਰਾਤ ਨੂੰ ਉਹ ਆਪਸ 'ਚ ਲੜ ਪਏ ਅਤੇ ਝਗੜਾ ਬਾਹਰ ਤੱਕ ਸੁਣਾਈ ਦਿੱਤਾ। ਉਨ੍ਹਾਂ ਨੇ ਲੜਾਈ-ਲੜਾਈ 'ਚ ਘਰ ਦਾ ਅੰਦਰਲਾ ਸਾਮਾਨ ਤੋੜ ਦਿੱਤਾ।
ਗੁਆਂਢੀਆਂ ਨੇ ਪੁਲਸ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਨੌਜਵਾਨ ਕੁਝ ਹੀ ਮਿੰਟ ਉੱਥੇ ਰੁੱਕੇ। ਸਥਾਨਕ ਵਾਸੀ ਜਾਰਜ ਨੇ ਦੱਸਿਆ ਕਿ ਉਹ ਵੱਡੀ ਗਿਣਤੀ 'ਚ ਸਨ। ਗੁਆਂਢੀ ਮਾਰਟਿਨ ਨੇ ਦੱਸਿਆ ਕਿ ਘਰ ਦੇਖਣ ਨੂੰ ਕੋਈ ਜੰਗ ਦਾ ਅਖਾੜਾ ਲੱਗ ਰਿਹਾ ਸੀ। ਇਸ ਘਰ ਦਾ ਮਾਲਕ ਘਟਨਾ ਤੋਂ ਬਾਅਦ ਪਰੇਸ਼ਾਨ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਅਤੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਨੇ ਇਸ ਪਾਰਟੀ ਦੀ ਮੇਜ਼ਬਾਨੀ ਕੀਤੀ ਸੀ।
'ਬਰਫ ਦੀ ਨਦੀ' 'ਚ ਫਸ ਗਿਆ ਸੀ ਕੁੱਤਾ, ਫਾਇਰ ਫਾਈਟਰ ਨੇ ਇੰਝ ਬਚਾਈ ਜਾਨ (ਵੀਡੀਓ)
NEXT STORY