ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਪੱਛਮੀ ਤੱਟ 'ਤੇ 1.2 ਟਨ ਮੈਥਾਮਫੈਟਾਮਾਈਨ ਬਰਾਮਦ ਕੀਤਾ ਗਿਆ ਹੈ, ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਇਸ ਦੇ ਨਾਲ ਹੀ ਪੁਲਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਆਸਟ੍ਰੇਲੀਆ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਹੈ, ਜਦੋਂ ਨਸ਼ੀਲੇ ਪਦਾਰਥਾਂ ਦੀ ਇੰਨੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੁਲਸ ਨੇ ਸਾਲ 2017 ਦੀ ਸ਼ੁਰੂਆਤ ਵਿਚ ਮੈਲਬੌਰਨ ਤੋਂ 903 ਕਿਲੋਗ੍ਰਾਮ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ।
ਇਸ ਸੰਬੰਧੀ ਪੁਲਸ ਇਕ ਸਮੁੰਦਰੀ ਜਹਾਜ਼ ਵਾਕੋਇਸਟਾ 'ਤੇ ਦੋਸ਼ ਲਗਾਏਗੀ, ਜੋ ਸਥਾਨਕ ਸਮੇਂ ਮੁਤਾਬਕ ਪੱਛਮੀ ਆਸਟ੍ਰੇਲੀਆ ਵਿਚ ਕਰੀਬ ਕੱਲ ਸਵੇਰੇ 2 ਵਜੇ ਗੈਰਾਲਡਟਨ ਪਹੁੰਚਿਆ ਸੀ। 4 ਵਜੇ ਤੱਕ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਸਮੁੰਦਰੀ ਜਹਾਜ਼ ਤੋਂ ਉਤਾਰ ਕੇ ਚਿੱਟੀ ਵੈਨ ਵਿਚ ਰੱਖਿਆ ਗਿਆ ਸੀ।
ਪੁਲਸ ਨੇ ਇਸ ਵੈਨ ਨੂੰ ਰੋਕਿਆ ਕਿਉਂਕਿ ਇਹ ਡੌਕ ਤੋਂ ਉਲਟ ਦਿਸ਼ਾ ਵਿਚ ਜਾ ਰਹੀ ਸੀ। ਇੱਥੇ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚ ਦੱਖਣੀ ਸਿਡਨੀ ਦਾ ਰਹਿਣ ਵਾਲਾ 33 ਸਾਲਾ ਵਿਅਕਤੀ, ਦੋ ਹੋਰ 38 ਅਤੇ 52 ਸਾਲਾ ਵਿਅਕਤੀ ਸਨ, ਜੋ ਨਿਊ ਸਾਊਥ ਵੇਲਜ਼ ਦੇ ਰਹਿਣ ਵਾਲੇ ਸਨ। ਇਸ ਦੇ ਇਲਾਵਾ ਪੁਲਸ ਨੇ ਵਾਕੋਇਸਟਾ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਵਿਚ ਨਿਊ ਸਾਊਥ ਵੇਲਜ਼ ਦਾ 45 ਸਾਲਾ ਵਿਅਕਤੀ ਅਤੇ ਦੱੱਖਣੀ ਆਸਟ੍ਰੇਲੀਆ ਦੇ ਦੋ ਹੋਰ ਵਿਅਕਤੀ ਸਨ, ਜਿਨ੍ਹਾਂ ਦੀ ਉਮਰ 48 ਅਤੇ 44 ਸਾਲ ਸੀ।
ਵਾਹਨ ਤੋਂ ਕਰੀਬ 20 ਕਿਲੋਗ੍ਰਾਮ ਮੈਥਾਮਫੈਟਾਮਾਈਨ ਯੁਕਤ 59 ਬੈਗ ਬਰਾਮਦ ਕੀਤੇ ਗਏ। ਇਕ ਹੋਰ ਬੈਗ ਜਹਾਜ਼ ਤੋਂ ਬਰਾਮਦ ਕੀਤਾ ਗਿਆ, ਜਿਸ ਵਿਚ 20 ਕਿਲੋਗ੍ਰਾਮ ਮੈਥਾਮਫੈਟਾਮਾਈਨ ਸੀ। ਕੁੱਲ ਮਿਲਾ ਕੇ ਜ਼ਬਤ ਕੀਤਾ ਗਿਆ ਇਹ ਮੈਥਾਮਫੈਟਾਮਾਈਨ 1.2 ਟਨ ਸੀ, ਜਿਸ ਦੀ ਅੰਦਾਜ਼ਨ ਕੀਮਤ 1.04 ਬਿਲੀਅਨ ਡਾਲਰ ਹੈ। ਗ੍ਰਿਫਤਾਰ ਕੀਤੇ ਗਏ 6 ਵਿਅਕਤੀਆਂ ਨੂੰ ਪੁੱਛਗਿੱਛ ਲਈ ਗੈਰਾਲਡਟਨ ਪੁਲਸ ਸਟੇਸ਼ਨ ਲਿਜਾਇਆ ਗਿਆ।
ਦੱਖਣੀ ਆਸਟ੍ਰੇਲੀਆ ਤੋਂ 37 ਸਾਲਾ ਦੋ ਹੋਰ ਵਿਅਕਤੀਆਂ ਨੂੰ ਬਾਅਦ ਵਿਚ ਉੱਤਰੀ ਪਰਥ ਦੇ ਹਿਲੇਰੀਜ਼ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ।
ਕੈਨੇਡਾ 'ਚ ਨਸ਼ਾ ਤਸਕਰੀ ਕਰਦਾ ਪੰਜਾਬੀ ਡਰਾਈਵਰ ਕਾਬੂ
NEXT STORY