ਸਿਡਨੀ (ਬਿਊਰੋ)— ਸਿਡਨੀ ਦੇ ਦੱਖਣ ਵਿਚ ਐਤਵਾਰ ਸਵੇਰੇ ਐੱਮ5 'ਤੇ ਈਂਧਣ ਲੈ ਜਾ ਰਹੇ ਇਕ ਟਰੱਕ ਵਿਚ ਧਮਾਕਾ ਹੋ ਗਿਆ। ਧਮਾਕੇ ਮਗਰੋਂ ਸੜਕ ਦੇ ਦੋਹੀਂ ਪਾਸੀਂ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ। ਜਲਦੀ ਨਾਲ ਫਾਇਰ ਫਾਈਟਰਜ਼ ਅਧਿਕਾਰੀਆਂ ਨੂੰ ਬੀਵਰਲੀ ਹਿਲਸ 'ਤੇ ਬੁਲਾਇਆ ਗਿਆ। ਹਾਦਸੇ ਮਗਰੋਂ ਕਿੰਗ ਜੌਰਜ ਰੋਡ ਅਤੇ ਕਿੰਗਸਗਰੂਵ ਰੋਡ ਨੂੰ ਸਾਵਧਾਨੀ ਦੇ ਤੌਰ 'ਤੇ ਬੰਦ ਕਰ ਦਿੱਤਾ ਗਿਆ। ਉੱਧਰ ਫਾਇਰ ਫਾਈਟਰਜ਼ ਅਧਿਕਾਰੀ ਅਤੇ ਨਿਊ ਸਾਊਥ ਵੇਲਜ਼ ਦੀ ਬਚਾਅ ਟੀਮ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ । ਅੱਗ ਬੁੱਝ ਜਾਣ ਮਗਰੋਂ ਕਿੰਗਸਗਰੋਵ ਵਿਚ ਐੱਮ5 ਪੂਰਬ ਦੇ ਸਾਰੇ ਰਸਤੇ ਖੋਲ ਦਿੱਤੇ ਗਏ। ਇਸ ਹਾਦਸੇ ਵਿਚ ਟਰੱਕ ਦੇ ਡਰਾਈਵਰ ਨੂੰ ਬਚਾ ਲਿਆ ਗਿਆ ਹੈ। ਪੁਲਸ ਨੇ ਉਸ ਦੇ ਬਿਆਨ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਦੇ ਸ਼ਾਂਤੀ ਦੂਤ ਦੀ ਕਾਂਗੋ 'ਚ ਹੱਤਿਆ
NEXT STORY