ਕੁਈਨਜ਼ਲੈਂਡ 'ਚ ਅੱਧੇ ਘੰਟੇ ਦੌਰਾਨ ਵਾਪਰੇ ਦੋ ਭਿਆਨਕ ਸੜਕ ਹਾਦਸੇ, ਦੋ ਲੋਕਾਂ ਦੀ ਮੌਤ

You Are HereInternational
Thursday, February 16, 2017-2:30 PM
ਬ੍ਰਿਸਬੇਨ— ਦੱਖਣੀ-ਪੂਰਬੀ ਕੁਈਨਜ਼ਲੈਂਡ 'ਚ ਬੁੱਧਵਾਰ ਭਾਵ ਕਿ ਕੱਲ੍ਹ ਅੱਧੇ ਘੰਟੇ ਦੌਰਾਨ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 19 ਸਾਲਾ ਲੜਕੀ ਅਤੇ 20 ਸਾਲਾ ਲੜਕਾ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਪਹਿਲਾ ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਪਹਾੜੀ ਇਲਾਕੇ ਟੈਂਬੋਰੀਨ ਦੇ ਨਜ਼ਦੀਕ ਵਾਪਰਿਆ। ਇੱਥੇ ਵਾਟਰਪੋਰਡ-ਟੈਂਬੋਰੀਨ ਰੋਡ 'ਤੇ ਜਾ ਰਹੇ ਇੱਕ ਕਾਰ ਚਾਲਕ ਕੋਲੋਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਸੜਕ 'ਤੇ ਜਾ ਰਹੀ ਦੂਜੀ ਕਾਰ ਨਾਲ ਟਕਰਾਅ ਗਈ। ਇਸ ਹਾਦਸੇ 'ਚ 20 ਸਾਲਾ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਕਾਰ ਚਾਲਕ ਨੂੰ ਇਸ ਹਾਦਸੇ 'ਚ ਸਿਰ 'ਤੇ ਸੱਟਾਂ ਲੱਗੀਆਂ ਹਨ। ਉਸ ਨੂੰ ਲੋਗਾਨ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਉੱਥੇ ਹੀ ਦੂਜਾ ਹਾਦਸਾ ਦੁਪਹਿਰ 3.30 ਵਜੇ ਨੂਸਾਵਿਲੇ ਕਸਬੇ 'ਚ ਵਾਪਰਿਆ। ਇੱਥੇ ਇੱਕ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ 19 ਸਾਲਾ ਕਾਰ ਚਾਲਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਕਾਰ ਚਕਨਾਚੂਰ ਹੋ ਗਈ। ਉੱਥੇ ਇਸ ਹਾਦਸੇ 'ਚ ਟਰੱਕ ਚਾਲਕ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ। ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਸ ਇਨ੍ਹਾਂ ਦੋਹਾਂ ਹਾਦਸਿਆਂ ਦੀ ਜਾਂਚ ਕਰ ਰਹੀ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.