ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਬਰਾਇਟਨ 'ਚ ਇਕ ਉਬੇਰ ਟੈਕਸੀ ਡਰਾਈਵਰ ਲੁੱਟ-ਖੋਹ ਅਤੇ ਕੁੱਟਮਾਰ ਦਾ ਸ਼ਿਕਾਰ ਹੋਇਆ। 31 ਸਾਲਾ ਉਬੇਰ ਡਰਾਈਵਰ ਸਈਦ ਸ਼ਾਹ ਦੀ ਨੌਕਰੀ ਉਸ ਦੀ ਜਾਨ ਦੀ ਦੁਸ਼ਮਣ ਬਣ ਗਈ। ਸਈਦ ਨਾਲ ਇਹ ਘਟਨਾ ਬੀਤੇ ਦਿਨੀਂ ਵਾਪਰੀ, ਜਦੋਂ ਉਹ ਤੜਕਸਾਰ ਦੋ ਵਜੇ ਸਵਾਰੀਆਂ ਚੁੱਕਣ ਗਿਆ ਸੀ। ਜਦੋਂ ਉਹ ਬਰਾਇਟਨ ਇਲਾਕੇ ਵਿਚ ਪਹੁੰਚਿਆ ਤਾਂ ਦੋ ਲੁਟੇਰਿਆਂ ਨੇ ਚਾਕੂ ਦੀ ਨੋਕ 'ਤੇ ਕੁੱਟਮਾਰ ਕਰਨ ਮਗਰੋਂ ਉਸ ਦਾ ਫੋਨ ਅਤੇ ਨਕਦੀ ਖੋਹ ਲਈ। ਲੁਟੇਰਿਆਂ ਨੇ ਉਸ ਨੂੰ ਕਾਰ 'ਚੋਂ ਬਾਹਰ ਕੱਢ ਕੇ ਤਕਰੀਬਨ 50 ਮੀਟਰ ਤੱਕ ਘੜੀਸਿਆ, ਜਿਸ ਕਰ ਕੇ ਉਸ ਦੇ ਲੱਕ 'ਤੇ ਕਾਫੀ ਸੱਟਾਂ ਲੱਗੀਆਂ। ਸ਼ਾਹ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਾਉਣਾ ਪਿਆ, ਉਸ ਦੀਆਂ ਲੱਤਾਂ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ।
ਹਸਪਤਾਲ 'ਚ ਜੇਰੇ ਇਲਾਜ ਸ਼ਾਹ ਦਾ ਲੱਕ ਅਤੇ ਚਿਹਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੈ। ਉਸ ਨੇ ਦੱਸਿਆ ਕਿ ਉਹ ਡਰਿਆ ਹੋਇਆ ਹੈ ਅਤੇ ਸੋਚਦਾ ਹੈ ਕਿ ਉਹ ਕੰਮ 'ਤੇ ਜਾਵੇ ਜਾਂ ਨਾ। ਇਸ ਘਟਨਾ ਤੋਂ ਬਾਅਦ ਉਬੇਰ ਕੰਪਨੀ ਵਲੋਂ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਤੋਂ ਨਾਂਹ ਕਰ ਦਿੱਤੀ ਗਈ। ਕੰਪਨੀ ਨੇ ਡਰਾਈਵਰਾਂ ਨਾਲ ਪਹਿਲਾਂ ਤੋਂ ਹੀ ਕੀਤੇ ਗਏ ਇਕਰਾਰਨਾਮੇ ਦਾ ਹਵਾਲਾ ਦਿੱਤਾ ਹੈ। ਸ਼ਾਹ ਕੰਪਨੀ ਦੇ ਇਸ ਰਵੱਈਏ ਤੋਂ ਕਾਫੀ ਪਰੇਸ਼ਾਨ ਹੈ। ਹਸਪਤਾਲ ਨੇ ਉਸ ਦੇ ਇਲਾਜ ਦਾ ਮੈਡੀਕਲ ਬਿੱਲ ਵੀ ਕਾਫੀ ਵੱਡਾ ਬਣਾ ਦਿੱਤਾ ਗਿਆ। ਸ਼ਾਹ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਕੰਪਨੀ ਉਸ ਨਾਲ ਖੜ੍ਹੀ ਹੋਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਹੋਰਨਾਂ ਡਰਾਈਵਰਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪ੍ਰੀਤ ਸਿੰਘ ਜੋ ਕਿ ਉਬੇਰ ਡਰਾਈਵਰ ਹੈ ਅਤੇ ਦੋ ਸਾਲਾਂ ਤੋਂ ਉਬੇਰ ਚਲਾ ਰਿਹਾ ਹੈ। ਉਸ ਨੇ ਕਿਹਾ ਕਿ ਉਬੇਰ ਟੈਕਸੀ ਚਲਾਉਣਾ ਅਤੇ ਅਜਿਹੀ ਨੌਕਰੀ ਕਰਨਾ ਜ਼ਿੰਦਗੀ ਨੂੰ ਖਤਰੇ 'ਚ ਪਾਉਣ ਵਾਲਾ ਕੰਮ ਹੈ, ਕਿਉਂਕਿ ਕੰਪਨੀ ਦਾ ਰਵੱਈਆ ਵਧੀਆ ਨਹੀਂ ਹੈ।
ਇਸ ਦੇਸ਼ 'ਚ ਨਵਾਂ ਟਰੈਂਡ, ਜੌਗਿੰਗ ਕਰਨ ਦੇ ਨਾਲ ਕੂੜਾ ਚੁੱਕ ਰਹੇ ਨੇ ਲੋਕ
NEXT STORY