ਸਿਡਨੀ— ਹੁਣ ਤੱਕ ਆਸਟ੍ਰੇਲੀਆ ਦੇ ਸਮੁੰਦਰ 'ਚੋਂ ਕਈ ਅਜੀਬ ਅਤੇ ਖਤਰਨਾਕ ਜੀਵ-ਜੰਤੂ ਖੋਜੇ ਜਾ ਚੁੱਕੇ ਹਨ। ਆਸਟ੍ਰੇਲੀਆ ਜੀਵਾਂ ਦੀ ਅਨੋਖੀ ਪ੍ਰਜਾਤੀਆਂ ਦੇ ਮਾਮਲੇ ਵਿਚ ਬਹੁਤ ਧਨੀ ਹੈ। ਸ਼ਾਂਤ ਜਿਹੇ ਦਿੱਸਣ ਵਾਲੇ ਸਮੁੰਦਰ ਦੇ ਅੰਦਰੋਂ ਕਦੇ-ਕਦੇ ਅਜਿਹੀਆਂ ਚੀਜ਼ਾਂ ਵੀ ਨਿਕਲ ਆਉਂਦੀਆਂ ਹਨ, ਜੋ ਸਾਰਿਆਂ ਦੀ ਕਲਪਨਾ ਤੋਂ ਪਰ੍ਹੇ ਹੁੰਦੀਆਂ ਹਨ। ਵਿਗਿਆਨੀਆਂ ਨੂੰ ਇਸ ਤਰ੍ਹਾਂ ਦੇ ਜੀਵ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅੱਜ ਤੱਕ ਇਸ ਗੱਲ ਦਾ ਪਤਾ ਕਿਸੇ ਨੂੰ ਨਹੀਂ ਲੱਗ ਸਕਿਆ ਹੈ ਕਿ ਸਮੁੰਦਰ ਦੀ ਡੂੰਘਾਈ ਵਿਚ ਆਖਰਕਾਰ ਕਿਹੜੀਆਂ-ਕਿਹੜੀਆਂ ਪ੍ਰਜਾਤੀਆਂ ਦੇ ਜੀਵ ਲੁੱਕੇ ਹਨ।
ਹਾਲ ਹੀ 'ਚ ਇਕ ਅਜਿਹਾ ਜੀਵ ਮਿਲਿਆ ਹੈ, ਜਿਸ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹਨ। ਇਸ ਜੀਵ ਨੂੰ ਦੇਖ ਕੇ ਉਨ੍ਹਾਂ ਨੇ ਅਨੁਮਾਨ ਲਾਇਆ ਹੈ ਕਿ ਇਹ ਏਲੀਅਨ ਜੀਵ ਅੱਜ ਤੋਂ ਲੱਗਭਗ 12.5 ਕਰੋੜ ਸਾਲ ਪਹਿਲਾਂ ਲੁਪਤ ਹੋ ਚੁੱਕਾ ਹੈ। ਅਸਲ ਵਿਚ ਇਹ ਜੀਵ ਇਕ ਗਾਬਲਿਨ ਸ਼ਾਰਕ ਹੈ। ਇਹ ਜੀਵ ਪੁਰਾਣੇ ਸਮੇਂ ਵਰਗੇ ਜੀਵਾਂ ਦੀ ਆਕ੍ਰਿਤੀ ਵਰਗਾ ਹੈ। ਇਹ ਦੇਖਣ ਵਿਚ ਵੀ ਅਜੀਬ ਹੈ। ਇਸ ਸ਼ਾਰਕ ਨੂੰ ਆਸਟ੍ਰੇਲੀਆ ਦੇ ਹੀ ਅਜਾਇਬਘਰ 'ਚ ਰੱਖਿਆ ਗਿਆ ਹੈ। ਵਿਗਿਆਨੀਆਂ ਨੇ ਇਸ ਨੂੰ ਏਲੀਅਨ ਦਾ ਨਾਂ ਦਿੱਤਾ ਹੈ। ਆਸਟ੍ਰੇਲੀਆ ਦੇ ਜਿਸ ਅਜਾਇਬਘਰ ਵਿਚ ਇਸ ਜੀਵ ਨੂੰ ਰੱਖਿਆ ਗਿਆ ਹੈ, ਉਸ ਦੇ ਮੈਨੇਜਰ ਦਾ ਕਹਿਣਾ ਹੈ ਕਿ ਇਸ ਪ੍ਰਕਾਰ ਦੇ ਸ਼ਾਰਕਾਂ ਦਾ ਮਿਲਣਾ ਬੇਹੱਦ ਦੁਰਲੱਭ ਹੁੰਦਾ ਹੈ। ਇਸ ਤਰ੍ਹਾਂ ਦੀ ਸ਼ਾਰਕ ਹੁਣ ਵਿਗਿਆਨੀਆਂ ਲਈ ਹੈਰਾਨੀ ਦਾ ਕਾਰਨ ਬਣੀ ਹੋਈ ਹੈ।
ਇਸ ਤਰ੍ਹਾਂ ਦੇ ਜੀਵ ਨੂੰ ਦੇਖ ਵਿਗਿਆਨੀ ਵੀ ਪਏ ਸੋਚਾਂ ਵਿਚ
NEXT STORY