ਟੋਰਾਂਟੋ— ਕੈਨੇਡਾ ਦੇ ਸੂਬੇ ਓਨਟਾਰੀਓ ਵਿਚ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਾਸਤ ਮਹੀਨੇ' (ਸਿੱਖ ਹੈਰੀਟੇਜ ਮੰਥ) ਵਜੋਂ ਮਨਾਇਆ ਜਾਂਦਾ ਹੈ। ਬੀਤੇ ਤਿੰਨ ਸਾਲਾਂ ਤੋਂ ਇੱਥੇ ਹਰ ਸਾਲ ਅਪ੍ਰੈਲ ਦੇ ਮਹੀਨੇ ਵਿਚ ਸਿੱਖੀ ਨੂੰ ਸਮਰਪਿਤ ਸਮਾਗਮ ਵੱਡੇ ਪੱਧਰ 'ਤੇ ਕਰਵਾਏ ਜਾਂਦੇ ਹਨ ਅਤੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਇਆ ਜਾਂਦਾ ਹੈ। ਇਸ ਸਾਲ ਵੀ ਓਨਟਾਰੀਓ ਵਿਚ ਪੂਰਾ ਮਹੀਨਾ ਅਜਿਹੇ ਸਮਾਗਮ ਕਰਵਾਏ ਜਾਣਗੇ। ਓਨਟਾਰੀਓ ਸਿੱਖ ਹੈਰੀਟੇਜ਼ ਮੰਥ ਸੰਸਥਾ ਵੱਲੋਂ ਓਨਟਾਰੀਓ ਦੀਆਂ ਸਰਕਾਰੀ ਇਮਾਰਤਾਂ 'ਤੇ ਕੇਸਰੀ ਨਿਸ਼ਾਨ ਝੂਲਾਏ ਜਾਣਗੇ। ਸੰਸਥਾ ਵੱਲੋਂ ਸਮੁੱਚੇ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਇਨ੍ਹਾਂ ਸਮਾਗਮਾਂ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਓਨਟਾਰੀਓ ਦੀਆਂ ਸਰਕਾਰੀ ਇਮਾਰਤਾਂ 'ਤੇ ਝੰਡੇ ਝੁਲਾਉਣ ਦੇ ਪ੍ਰੋਗਰਾਮ ਇਸ ਤਰ੍ਹਾਂ ਹੋਣਗੇ—
— ਬਰੈਂਪਟਨ ਸਿਟੀ ਹਾਲ (2 ਅਪ੍ਰੈਲ, ਦਿਨ ਐਤਵਾਰ ਨੂੰ ਦੁਪਹਿਰ 2 ਵਜੇ)
— ਓਟਾਵਾ ਸਿਟੀ ਹਾਲ (2 ਅਪ੍ਰੈਲ, ਦਿਨ ਐਤਵਾਰ ਸਵੇਰੇ 9 ਵਜੇ)
— ਪਾਰਲੀਮੈਂਟ ਹਿੱਲ, ਓਟਾਵਾ (3 ਅਪ੍ਰੈਲ, ਦਿਨ ਸੋਮਵਾਰ ਸਵੇਰੇ 10.30 ਵਜੇ)
— ਮਿਸੀਗਾਗਾ ਸਿਟੀ ਹਾਲ (4 ਅਪ੍ਰੈਲ, ਦਿਨ ਮੰਗਲਵਾਰ ਸ਼ਾਮ 6 ਵਜੇ)
— ਟੋਰਾਂਟੋ ਸਿਟੀ ਹਾਲ (8 ਅਪ੍ਰੈਲ, ਦਿਨ ਐਤਵਾਰ 10.30 ਵਜੇ)
ਓਹੀਓ ਨਾਈਟ ਕਲੱਬ ਗੋਲੀਬਾਰੀ ਮਾਮਲੇ 'ਚ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਪੁਲਸ
NEXT STORY